ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ, ਇਕ ਫਰਾਰ

10/31/2017 3:21:18 PM


ਤਲਵੰਡੀ ਭਾਈ (ਗੁਲਾਟੀ) - ਤਲਵੰਡੀ ਭਾਈ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ। ਜਦਕਿ ਇਸ ਮਾਮਲੇ ਨਾਲ ਸਬੰਧਤ ਤੀਜਾ ਦੋਸ਼ੀ ਅਜੇ ਫਰਾਰ ਹੈ। ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਏ. ਐਸ. ਆਈ. ਜੁਗਰਾਜ ਸਿੰਘ ਨੇ ਸਹਿਰ ਦੀ ਦਾਣਾ ਮੰਡੀ ਦੇ ਗੇਟ ਨੇੜੇ ਮਿਲੀ ਸੂਚਨਾ 'ਤੇ ਕਰਵਾਈ ਕਰਦਿਆਂ ਦੋਸ਼ੀ ਸੁਖਚੈਨ ਸਿੰਘ ਵਾਸੀ ਤਲਵੰਡੀ ਭਾਈ, ਜਸਪ੍ਰੀਤ ਸਿੰਘ ਵਾਸੀ ਵਾੜਾ ਵਰਿਆਮ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਕ ਬਿਨਾਂ ਨੰਬਰ ਕਾਲੇ ਰੰਗ ਦਾ ਮੋਟਰਸਾਈਕਲ ਬਰਾਮਦ ਕੀਤਾ, ਜਦਕਿ ਤੀਜਾ ਸਾਥੀ ਬਿੱਟੂ ਸਿੰਘ ਵਾਸੀ ਵੱਡਾ ਘਰ,ਜਿਲਾ ਮੋਗਾ ਫਰਾਰ ਹੈ। ਜਿਸਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ  ਕਾਰਵਾਈ ਸ਼ੁਰੂ ਦਿੱਤੀ ਹੈ।