ਦਸਤਾਰ ਦੀ ਬੇਅਦਬੀ ਦਾ ਮਾਮਲਾ ਚੁੱਕਣ ਵਾਲੇ ਬਾਦਲ ਯਾਦ ਕਰਨ ਆਪਣਾ ਸਮਾਂ: ਧਰਮਸੋਤ (ਵੀਡੀਓ)

06/28/2017 4:29:27 PM

ਪਟਿਆਲਾ— ਪੰਜਾਬ ਦੇ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਵਿਧਾਨ ਸਭਾ 'ਚ ਦਸਤਾਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਐਸ. ਜੀ. ਪੀ. ਸੀ ਪ੍ਰਧਾਨ ਅਤੇ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਿਆਂ ਹੈ। ਉਹ ਪਟਿਆਲਾ ਦੇ ਸਰਕਿਟ ਹਾਊਸ 'ਚ ਵਰਕਰਾਂ ਨੂੰ ਮਿਲਣ ਆਏ ਸਨ। 
ਉਨ੍ਹਾਂ ਨੇ ਜਿਥੇ ਇਕ ਪਾਸੇ ਕ੍ਰਿਪਾਲ ਸਿੰਘ ਬਡੂੰਗਰ ਨੂੰ ਅਕਾਲੀ ਦਲ ਦਾ ਸਾਥ ਦੇਣ ਨੂੰ ਲੈ ਕੇ ਖਰੀ ਖੋਟੀ ਸੁਣਾਈ, ਉਥੇ ਹੀ ਉਨ੍ਹਾਂ ਨੇ ਬਾਦਲਾਂ ਨੂੰ ਵਿਧਾਨ ਸਭਾ 'ਚ ਦਸਤਾਰ ਉਤਾਰਨ ਨੂੰ ਲੈ ਕੇ ਆਪਣੇ ਆਪਣੇ ਸਮੇਂ 'ਚ ਹੋਈ ਬੇਅਦਬੀ ਦੀ ਘਟਨਾ ਨੂੰ ਯਾਦ ਕਰਵਾ ਦਿੱਤਾ।
ਧਰਮਸੋਤ ਨੇ ਕਿਹਾ ਕਿ 1985 'ਚ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ ਉਦੋਂ ਸਪੀਕਰ ਸੁਰਜੀਤ ਸਿੰਘ ਮਨਿਹਾਸ ਹੋਇਆ ਕਰਦੇ ਸਨ। ਉਸ ਸਮੇਂ ਪੱਗੜੀ ਦੀ ਬੇਅਦਬੀ ਕੀਤੀ ਸੀ। ਧਰਮਸੋਤ ਨੇ ਕਿਹਾ ਅੱਜ ਵਿਧਾਨ ਸਭਾ 'ਚ ਜੋ ਕੁਝ ਹੋਇਆ ਹੈ ਉਹ ਜਾਨਬੁੱਝ ਕੇ ਨਹੀਂ ਧੱਕਾ-ਮੁੱਖ ਕਾਰਨ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ 'ਤੇ ਬੋਲਦੇ ਹੋਏ ਕਿਹਾ ਕਿ ਹੁਣ ਪਹਿਲਾਂ ਵਾਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਇਹ ਸਿਰਫ ਬਾਦਲਾਂ ਦੇ ਰਿਸ਼ਤੇਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ ਹੈ।