ਵਿਧਵਾ ਔਰਤ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨਾ ਪਿਆ ਮਹਿੰਗਾ

Wednesday, Jun 21, 2017 - 03:23 AM (IST)

ਪਠਾਨਕੋਟ,  (ਸ਼ਾਰਦਾ)- ਇਕ ਔਰਤ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨਾ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਔਰਤ ਨੇ ਉਸ ਦੀ ਛਿੱਤਰ ਪਰੇਡ ਕਰ ਦਿੱਤੀ। 
ਘਟਨਾ ਸ਼ਹਿਰ ਦੇ ਮੁਹੱਲਾ ਭਦਰੋਆ ਦੀ ਹੈ, ਜਿਥੇ ਬੀਤੀ ਰਾਤ ਇਕ ਵਿਧਵਾ ਔਰਤ ਦੇ ਘਰ ਵਿਚ ਦਾਖ਼ਲ ਹੋ ਕੇ ਇਕ ਕੱਪੜਾ ਵਪਾਰੀ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਵੱਲੋਂ ਰੌਲਾ ਪਾ ਦੇਣ 'ਤੇ ਉਕਤ ਕੱਪੜਾ ਵਪਾਰੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ। ਅੱਜ ਜਦੋਂ ਔਰਤ ਨੇ ਉਕਤ ਕੱਪੜਾ ਵਪਾਰੀ ਨੂੰ ਆਪਣੀ ਦੁਕਾਨ 'ਤੇ ਬੈਠਾ ਦੇਖਿਆ ਤਾਂ ਉਸ ਨੇ ਉਸ ਦੀ ਛਿੱਤਰ ਪਰੇਡ ਕਰ ਦਿੱਤੀ। ਲੋਕਾਂ ਵੱਲੋਂ ਉਸ ਨੂੰ ਛੁਡਵਾ ਦੇਣ ਤੋਂ ਬਾਅਦ ਔਰਤ ਨੇ ਥਾਣਾ ਡਵੀਜ਼ਨ ਨੰ. 2 ਵਿਚ ਸ਼ਿਕਾਇਤ ਕਰ ਦਿੱਤੀ।  
ਇਸ ਸਬੰਧ ਵਿਚ ਥਾਣਾ ਡਵੀਜ਼ਨ ਨੰ. 2 ਦੇ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਜਾਂਚ ਦੌਰਾਨ ਦੋਸ਼ੀ ਪਾਏ ਜਾਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News