ਤਿੰਨ ਧੀਆਂ ਦਾ ਪਿਤਾ ਹੋਇਆ ਬੇਵਸ, ਕਮਾਈ ਦਾ ਇੱਕੋ ਇੱਕ ਸਾਧਨ ਟਰੱਕ ਹੋਇਆ ਚੋਰੀ, ਘਟਨਾ CCTV ''ਚ ਕੈਦ

02/17/2024 11:13:58 PM

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) - ਸਰਹੱਦੀ ਖੇਤਰ ਦੇ ਕਸਬਾ ਕਲਾਨੌਰ ਥਾਣੇ ਦੇ ਅਧੀਨ ਆਉਂਦੇ ਇਕ ਪੈਟਰੋਲ ਪੰਪ 'ਤੇ ਖੜ੍ਹੇ ਟਰੱਕ ਨੂੰ ਅੱਧੀ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ। ਟਰੱਕ ਮਾਲਕ ਦੇ ਪਰਿਵਾਰ ਦਾ ਗੁਜ਼ਾਰਾ ਇਸੇ ਟਰੱਕ ਤੋਂ ਚਲਦਾ ਸੀ। ਇਸ ਮੌਕੇ ਹਰਜੀਤ ਸਿੰਘ ਬਹੁਤ ਬੇਬਸ ਹੋ ਚੁੱਕਿਆ ਹੈ। ਜਿਸ ਦਿਨ ਉਸ ਦਾ ਟਰੱਕ ਚੋਰੀ ਹੋਇਆ ਉਸ ਦਿਨ ਉਸ ਦੀ ਵੱਡੀ ਧੀ ਦਾ ਵਿਆਹ ਸੀ ਅਤੇ ਉਸਦਾ ਧਿਆਨ ਉਸਦੀ ਸ਼ਾਦੀ ਦੇ ਵੱਲ ਰੁਜਾ ਹੋਇਆ ਸੀ। ਜਿਸ ਪਿੱਛੋਂ ਉਸ ਦੀ ਕਮਾਈ ਦਾ ਇੱਕੋ ਇੱਕ ਸਾਧਨ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਹ ਚੋਰੀ ਹੋ ਗਿਆ। ਉਸ ਤੋਂ ਵੀ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ - ਕਿਸਾਨ ਅੰਦੋਲਨ 'ਤੇ ਪਹਿਲੀ ਵਾਰ ਬੋਲੇ ਪੰਜਾਬ ਭਾਜਪਾ ਪ੍ਰਧਾਨ, ਕਿਹਾ- 'ਮੈਨੂੰ ਪੂਰੀ ਉਮੀਦ, ਹੱਲ ਜ਼ਰੂਰ ਨਿਕਲੇਗਾ'

ਅੱਜ ਮਜਬੂਰ ਹੋਏ ਧੀਆਂ ਦੇ ਪਿਤਾ ਨੇ ਜਦੋਂ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਕੁਮਾਰ ਦਾਯਮਾ ਦੇ ਧਿਆਨ ਦੇ ਵਿੱਚ ਇਹੀ ਗੱਲ ਲਿਆਂਦੀ ਤਾਂ ਐੱਸ.ਐੱਸ.ਪੀ. ਨੇ ਭਰੋਸਾ ਦਿੱਤਾ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੀ ਤਫ਼ਤੀਸ਼ ਕਰਕੇ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦਾ ਚੋਰੀ ਹੋਇਆ ਟਰੱਕ ਵਾਪਸ ਦਿਵਾਇਆ ਜਾਵੇ।

ਇਹ ਵੀ ਪੜ੍ਹੋ - ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਨੇ ADGP ਇੰਟੈਲੀਜੈਂਸ ਨਾਲ ਕੀਤੀ ਬੈਠਕ, ਸੁਰੱਖਿਆ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 

 

Inder Prajapati

This news is Content Editor Inder Prajapati