ਸ਼ੱਕੀ ਹਾਲਾਤ ''ਚ ਟਰੱਕ ਡਰਾਈਵਰ ਨੇ ਜ਼ਹਿਰੀਲੀ ਚੀਜ਼ ਖਾਧੀ

02/13/2018 4:32:31 AM

ਜਲੰਧਰ, (ਮਹੇਸ਼)- ਥਾਣਾ ਪਤਾਰਾ ਵਿਚ ਇਕ ਟਰੱਕ ਡਰਾਈਵਰ ਨੇ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਕੁਲਵੰਤ ਸਿੰਘ ਪੁੱਤਰ ਹਰਜਿੰਦਰ ਸਿੰਘ ਨਾਮਕ ਟਰੱਕ ਡਰਾਈਵਰ ਦੀ ਹਾਲਤ ਵਿਗੜਨ 'ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਨੂੰ ਹੋਸ਼ ਨਾ ਆਉਣ ਕਾਰਨ ਉਸ ਦੇ ਬਿਆਨ ਦਰਜ ਨਹੀਂ ਹੋਏ। ਜਾਂਚ ਅਧਿਕਾਰੀ ਨੇ ਕਿਹਾ ਕਿ ਕੁਲਵੰਤ ਦੇ ਬਿਆਨਾਂ ਦੇ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਉਸ ਦੇ ਪਰਿਵਾਰ ਵਾਲਿਆਂ ਨਾਲ ਵੀ ਅਜੇ ਪੁਲਸ ਦੀ ਗੱਲ ਨਹੀਂ ਹੋਈ।