ਮਨੀਮਾਜਰਾ ਦੇ ''ਤੀਹਰੇ ਕਤਲਕਾਂਡ ਮਾਮਲੇ'' ''ਚ 8 ਲੋਕਾਂ ਤੋਂ ਹੋਵੇਗੀ ਪੁੱਛਗਿੱਛ

01/28/2020 11:08:36 AM

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਹਾਊਸਿੰਗ ਬੋਰਡ ਕੰਪਲੈਕਸ 'ਚ ਰਹਿਣ ਵਾਲੇ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਗਲਾ ਵੱਢ ਕੇ ਕਤਲ ਅਤੇ ਪਰਿਵਾਰ ਦੇ ਮੁਖੀ ਵਲੋਂ ਟਰੇਨ ਅੱਗੇ ਕੁੱਦ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਛਾਣਬੀਣ ਕਰ ਰਹੀ ਹੈ ਅਤੇ ਮ੍ਰਿਤਕ ਸੰਜੇ ਅਰੋੜਾ ਦੇ ਲੋਕਾਂ ਨਾਲ ਪੈਸਿਆਂ ਦੇ ਲੈਣ-ਦੇਣ ਅਤੇ ਉਸ ਦੀ ਪ੍ਰਾਪਰਟੀ ਦਾ ਬਿਓਰਾ ਖੰਗਾਲ ਰਹੀ ਹੈ। ਸੋਮਵਾਰ ਨੂੰ ਪੁਲਸ ਨੇ ਸੰਜੇ ਦੇ ਦੋਹਾਂ ਭਰਾਵਾਂ, ਕਰਮਬੀਰ ਤੋਂ ਪੁੱਛਗਿੱਛ ਕੀਤੀ ਹੈ। ਪੁਲਸ ਨੇ ਸੰਜੇ ਅਰੋੜਾ ਦੇ ਦੋਹਾਂ ਭਰਾਵਾਂ ਤੋਂ ਸੰਜੇ ਦੇ ਬੈਂਕ ਖਾਤਿਆਂ ਅਤੇ ਲੋਕਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁੱਛਗਿੱਛ ਕੀਤੀ। ਕਿੰਨੇ ਲੋਕਾਂ ਨੂੰ ਸੰਜੇ ਨੇ ਪੈਸੇ ਦਿੱਤੇ ਹੋਏ ਸਨ ਅਤੇ ਕਿਸ ਬੈਂਕ ਤੋਂ ਕਿੰਨਾ ਲੋਨ ਲਿਆ ਹੋਇਆ ਸੀ, ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਦੀ ਜਾਂਚ 'ਚ ਸੰਜੇ ਦਾ ਸਿਰਫ 7 ਤੋਂ 8 ਲੋਕਾਂ ਨਾਲ ਲੈਣ-ਦੇਣ ਸਾਹਮਣੇ ਆਇਆ ਹੈ। ਪੁਲਸ ਜਲਦੀ ਹੀ ਇਨ੍ਹਾਂ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਵੇਗੀ।


Babita

Content Editor

Related News