ਅਟਾਰੀ ਸਰਹੱਦ ''ਤੇ ਲੱਗੇ ਤਿਰੰਗੇ ਤੋਂ ਡਰਿਆ ਪਾਕਿਸਤਾਨ

03/07/2017 1:06:36 PM

ਅੰਮ੍ਰਿਤਸਰ : ਅਟਾਰੀ ਸਰਹੱਦ ''ਤੇ ਦੇਸ਼ ਦੇ ਸਭ ਤੋਂ ਉੱਚੇ 360 ਫੁੱਟ ਦੀ ਉਚਾਈ ''ਤੇ ਲੱਗੇ ਤਿਰੰਗੇ ਤੋਂ ਪਾਕਿਸਤਾਨ ਡਰ ਗਿਆ ਹੈ। ਪਾਕਿਸਤਾਨ ਨੂੰ ਸ਼ੱਕ ਹੈ ਕਿ ਤਿਰੰਗੇ ਦੇ ਮਾਧਿਅਮ ਨਾਲ ਭਾਰਤ ਜਾਸੂਸੀ ਕਰ ਸਕਦਾ ਹੈ। ਇਹ ਤਿਰੰਗਾ ਇੰਨਾ ਉੱਚਾ ਹੈ ਕਿ ਲਾਹੌਰ ਤੋਂ ਵੀ ਦਿਖਾਈ ਦੇਵੇਗਾ। ਇਸ ਤਿਰੰਗੇ ਦੀ ਲੰਬਾਈ 120 ਫੁੱਟ ਅਤੇ ਚੌੜਾਈ 80 ਫੁੱਟ ਹੈ। ਇਸ ''ਤੇ 3.5 ਕਰੋੜ ਰੁਪਏ ਦਾ ਖਰਚਾ ਆਇਆ ਹੈ। ਤਿਰੰਗੇ ਨੇ ਪਾਕਿਸਤਾਨ ਦੀ ਚਿੰਤਾ ਵਧਾ ਦਿੱਤੀ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਇਸ ਨੂੰ ਇੰਟਰਨੈਸ਼ਨਲ ਸੰਧੀ ਦੇ ਖਿਲਾਫ ਦੱਸਦੇ ਹੋਏ ਝੰਡੇ ਨੂੰ ਸਰਹੱਦ ਤੋਂ ਦੂਰ ਲਾਉਣ ਲਈ ਕਿਹਾ ਹੈ। ਦੂਜੇ ਪਾਸੇ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੈਗ ਨੂੰ ਜ਼ੀਰੋ ਲਾਈਨ ਤੋਂ 200 ਮੀਟਰ ਦੂਰ ਲਾਇਆ ਗਿਆ ਹੈ, ਇਸ ਲਈ ਇਹ ਕਿਸੇ ਵੀ ਤਰ੍ਹਾਂ ਨਾਲ ਇੰਟਰਨੈਸ਼ਨਲ ਸੰਧੀ ਦੇ ਖਿਲਾਫ ਨਹੀਂ ਹੈ। ਪਾਕਿਸਤਾਨ ਦੇ ਇਤਰਾਜ਼ ''ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਸਾਨੂੰ ਆਪਣੀ ਜ਼ਮੀਨ ''ਤੇ ਝੰਡਾ ਲਹਿਰਾਉਣ ਤੋਂ ਕੋਈ ਨਹੀਂ ਰੋਕ ਸਕਦਾ।

Babita Marhas

This news is News Editor Babita Marhas