ਸਰਕਾਰ ਦੀ ਟਰਾਂਸਪੋਰਟ ਨੀਤੀ ਖਿਲਾਫ ਇਕਜੁੱਟ ਹੋਏ ਟਰਾਂਸਪੋਰਟ, 20 ਨੂੰ ਕਰਨਗੇ ਦੇਸ਼ ਪੱਧਰੀ ਹੜਤਾਲ

07/18/2018 4:46:57 PM

ਜਲੰਧਰ (ਸੋਨੂੰ)— ਆਰਥਿਕ ਕੰਗਾਲੀ ਦਾ ਸ਼ਿਕਾਰ ਹੋਏ ਟਰਾਂਸਪੋਰਟ ਆਪਰੇਟਰ ਸਰਕਾਰ ਦੀ ਟਰਾਂਸਪੋਰਟ ਨੀਤੀ ਖਿਲਾਫ 20 ਜੁਲਾਈ ਨੂੰ ਦੇਸ਼ ਪੱਧਰੀ ਹੜਤਾਲ ਕਰਨਗੇ। ਇਹ ਫੈਸਲਾ ਜਲੰਧਰ 'ਚ ਯੂਨੀਅਨ ਦੀ ਜਲਵਿਲਾਸ 'ਚ ਕਾਨਫਰੰਸ ਦੌਰਾਨ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਜਲੰਧਰ ਇਕਾਈ ਦੇ ਮੁਖੀ ਜਗਮੀਤ ਕੰਬੋਜ ਅਤੇ ਮਹਿੰਦਰ ਸਿੰਘ ਨੇ ਕਿਹਾ ਕੇਂਦਰ ਸਰਕਾਰ ਦੀ ਟੋਲ ਪਲਾਜ਼ਾ ਨੀਤੀ ਕਾਫੀ ਖਰਾਬ ਹੈ, ਇਹ ਟਰੱਕ ਮਾਲਕਾਂ ਦਾ ਖੂਨ ਪੀਣ 'ਚ ਲੱਗੀ ਹੈ। ਇਸ ਦੇ ਚਲਦਿਆਂ ਉਨ੍ਹਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੀ ਇਸ ਨੀਤੀ ਖਿਲਾਫ ਉਹ 20 ਜੁਲਾਈ ਨੂੰ ਪ੍ਰਦਰਸ਼ਨ ਕਰਨਗੇ।