ਮੰਤਰੀ ਲਾਲਜੀਤ ਭੁੱਲਰ ਦਾ ਸੁਖਬੀਰ ਬਾਦਲ 'ਤੇ ਪਲਟ ਵਾਰ, ਜਿੰਨੇ ਮਰਜ਼ੀ ਨੋਟਿਸ ਭੇਜੀ ਜਾਓ, ਅਸੀਂ ਡਰਨ ਵਾਲੇ ਨਹੀਂ

12/14/2022 5:28:37 PM

ਚੰਡੀਗੜ੍ਹ : ਸੁਖਬੀਰ ਬਾਦਲ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਲੀਗਲ ਨੋਟਿਸ ਭੇਜਣ ਦੇ ਬਿਆਨ 'ਤੇ ਗੱਲ ਕਰਦਿਆਂ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਿੰਨੇ ਮਰਜ਼ੀ ਨੋਟਿਸ ਭੇਜੀ ਜਾਓ ਮੈਂ ਡਰਨ ਵਾਲਾ ਨਹੀਂ। ਪੰਜਾਬ ਦੇ ਲੋਕਾਂ ਲਈ ਦਿਨ-ਰਾਤ ਇਕ ਕਰਾਂਗੇ ਤੇ ਜਿੱਥੇ ਕੋਈ ਗ਼ਲਤ ਕਰਦਾ ਹੋਵੇਗਾ ਉਸ ਨੂੰ ਸਜ਼ਾ ਭੁਗਤਣੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਬਾਦਲਾਂ ਦੀ ਮਲਕੀਅਕ ਵਾਲੀਆਂ ਬੱਸਾਂ ਬੰਦ ਕਰਨ ਦੇ ਮਾਮਲੇ 'ਤੇ ਬਾਦਲ ਪਰਿਵਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਹੈ। ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ 1997 'ਚ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1990 'ਚ ਟਰਾਂਸਪੋਰਟ ਨੀਤੀ 'ਚ ਸੋਧ ਕੀਤਾ ਅਤੇ ਆਪਣੀਆਂ ਮਲਕੀਅਤ ਵਾਲੀਆਂ ਬੱਸਾਂ ਤੇ ਆਪਣੇ ਸਾਡੀਆਂ ਨੂੰ 73 ਪਰਮਿਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਲਈ ਦੇ ਦਿੱਤੇ ਸੀ। ਇਸ ਦੇ ਨਾਲ ਹੀ ਬਾਦਲ ਪਰਿਵਾਰ ਨੇ ਜਿੰਨੇ ਮਲਾਈਆ ਵਾਲੇ ਰੁਟ ਹਨ, ਉਨ੍ਹਾਂ ਸਾਰੇ ਰੁਟਾਂ ਦਾ ਪਰਮਿਟ ਆਪਣੇ ਕੋਲ ਤੇ ਸਾਥੀਆਂ ਨੂੰ ਦਿੱਤਾ ਹਨ। ਮੰਤਰੀ ਨੇ ਕਿਹਾ ਕਿ ਬਾਦਲਾਂ 50 ਦੇ ਕਰੀਬ ਪਰਮਿਟ ਆਪਣੇ ਸਾਥੀਆਂ ਨੂੰ ਦਿੱਤੇ ਹਨ ਅਤੇ ਬਾਕੀ ਰਹਿੰਦੇ 23 ਲੋਕਾਂ ਦੇ ਨਾਂ 'ਤੇ ਲੈ ਖ਼ੁਦ ਉਨ੍ਹਾਂ ਦੀ ਟਰਾਂਸਪੋਰਟ ਨੂੰ ਚਲਾ ਰਹੇ ਸਨ। 1997 ਤੋਂ ਲੈ ਕੇ 2022 ਤੱਕ , ਇਨ੍ਹਾਂ 25 ਸਾਲਾਂ 'ਚ ਨਾਜਾਇਜ਼ ਤੌਰ 'ਤੇ ਚੰਡੀਗੜ੍ਹ ਲਈ ਇਨ੍ਹਾਂ ਦੀਆਂ ਬੱਸਾਂ ਚੱਲ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਦਾ ਪੈਸਾ ਇਨ੍ਹਾਂ ਦੀਆਂ ਜੇਬਾਂ 'ਚ ਗਿਆ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ, ਲੀਗਲ ਨੋਟਿਸ ਭੇਜਣ ਦੀ ਤਿਆਰੀ

ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖਤੀ ਰੂਪ 'ਚ ਕਿਹਾ ਗਿਆ ਸੀ ਕਿ ਇਹ ਬੱਸਾਂ ਨਾਜਾਇਜ਼ ਢੰਗ ਨਾਲ ਚੱਲ ਰਹੀਆਂ ਹਨ। ਇਨ੍ਹਾਂ ਦੀ ਕਾਰਵਾਈ ਕਰਕੇ ਇਹ ਬੱਸਾਂ ਰੱਦ ਕੀਤੀਆਂ ਜਾਣ। ਹੁਣ ਕੇਂਦਰ ਸਰਕਾਰ ਦੀ ਮਨਜੂਰੀ ਤੋਂ ਬਾਅਦ ਹੀ ਇਹ ਪ੍ਰਕਿਰਿਆ ਚੰਡੀਗੜ੍ਹ ਪ੍ਰਸ਼ਾਸਨ ਲਈ ਆਰੰਭੀ ਹੈ। ਚੰਡੀਗੜ੍ਹ ਪ੍ਰਸ਼ਾਸਨ ਇਨ੍ਹਾਂ ਬੱਸਾਂ ਨੂੰ ਜਲਦ ਰੱਦ ਕਰ ਦੇਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਉਸ ਲਈ ਟਰਾਂਸਪੋਟਰ ਵਿਭਾਗ ਵੱਲੋਂ 18 ਏ. ਸੀ.  ਬੱਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਲਈ ਚੱਲਣਗੀਆਂ ਅਤੇ ਜੇਕਰ ਜ਼ਿਆਦਾ ਜ਼ਰੂਰਤ ਹੋਈ ਤਾਂ ਹੋਰ ਬੱਸਾਂ ਵੀ ਚਲਾਈਆਂ ਜਾਣਗੀਆਂ। ਜੇਕਰ ਸਾਨੂੰ ਲੋਕਾਂ ਨੇ ਚੁਣਿਆ ਹੈ ਤਾਂ ਅਸੀਂ ਲੋਕਾਂ ਦੇ ਹਿੱਤਾਂ 'ਚ ਕੰਮ ਕਰਾਂਗੇ। 

ਮੰਤਰੀ ਨੇ ਦੱਸਿਆ ਕਿ 73 ਦੇ 73 ਪਰਮਿਟ ਹੀ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਹਨ ਤੇ ਇਕ ਵੀ ਪਰਮਿਟ ਆਮ ਟਰਾਂਸਪੋਟਰ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣ ਤੋਂ ਬਾਅਦ ਹੀ ਅਸੀਂ ਇਸ ਮਾਮਲੇ 'ਚ ਕੇਂਦਰ ਸਰਕਾਰ ਨਾਲ ਸੰਪਰਕ 'ਚ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਵੀ ਲਿਖਤੀ ਰੂਪ 'ਚ ਭੇਜ ਦਿੱਤਾ ਗਿਆ ਹੈ ਕਿ ਬੱਸਾਂ ਨਾਜਾਇਜ਼ ਢੰਗ ਨਾਲ ਚੱਲ ਰਹੀਆਂ ਹਨ। ਭੁੱਲਰ ਨੇ ਸਾਬਕਾ ਕਾਂਗਰਸੀ ਸਰਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਕਾਂਗਰਸ ਵੱਲੋਂ ਵੀ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਪਰ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਜੇਕਰ ਬੱਸਾਂ ਬੰਦ ਕਰਨ ਦੀ ਨੀਅਤ ਹੁੰਦੀ ਤਾਂ ਉਹ ਪਹਿਲਾਂ ਬਾਦਲਾਂ ਨੂੰ ਨੋਟਿਸ ਜਾਰੀ ਕਰਦੇ ਫਿਰ ਬੱਸਾਂ ਬੰਦ ਕਰਦੇ। ਕਾਂਗਰਸ ਨੇ ਨੋਟਿਸ ਜਾਰੀ ਕੀਤੇ ਬਿਨਾਂ ਬੱਸਾਂ ਬੰਦ ਕਰ ਦਿੱਤੀਆਂ ਤੇ ਫਿਰ ਅਕਾਲੀ ਦਲ ਅਦਾਲਤ ਕੋਲੋਂ ਜਾ ਕੇ ਮੁੜ ਰਾਹਤ ਲੈ ਆਏ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ ਜਵਾਬ। 

Simran Bhutto

This news is Content Editor Simran Bhutto