ਟਰਾਂਸਪੋਰਟ ਮੰਤਰੀ ਨੇ ਵਾਇਰਲ ਵੀਡੀਓ ਦਾ Twitter 'ਤੇ ਦੱਸਿਆ ਸੱਚ

06/11/2022 12:16:22 AM

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜਾਨਲੇਵਾ ਸਟੰਟ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਬਾਰੇ ਟਰਾਂਸਪੋਰਟ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ''ਸਵਾਲਾਂ ਦੇ ਘੇਰੇ 'ਚ ਮੇਰੀ ਇਹ ਵੀਡੀਓ ਕਰੀਬ 3 ਮਹੀਨੇ ਪੁਰਾਣੀ ਇਕ ਜਿੱਤ ਦੀ ਰੈਲੀ ਦੀ ਹੈ, ਜਿਸ ਨੂੰ ਗੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਨੇ ਵਾਇਰਲ ਕੀਤਾ ਹੈ ਕਿਉਂਕਿ ਉਹ ਸਾਡੇ ਕੰਮ ਤੋਂ ਬੌਖਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ, ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਦੇ 2 ਸਾਥੀ ਚੜ੍ਹੇ ਪੁਲਸ ਦੇ ਹੱਥੇ (ਵੀਡੀਓ)

ਦੱਸ ਦੇਈਏ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜਾਨਲੇਵਾ ਸਟੰਟ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਭੁੱਲਰ ਟ੍ਰੈਫਿਕ ਨਿਯਮਾਂ ਦੀਆ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਭੁੱਲਰ ਤੇਜ਼ ਰਫਤਾਰ ਕਾਰ 'ਚ ਸਟੰਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਰ ਦੀ ਸਨਰੂਫ 'ਤੇ ਬੈਠੇ ਮੰਤਰੀ ਹੱਥ ਹਿਲਾ ਰਹੇ ਹਨ। ਇਸ ਦੇ ਨਾਲ ਹੀ ਸੁਰੱਖਿਆ ਗਾਰਡ ਵੀ ਕਾਰ 'ਚੋਂ ਉਤਰਦੇ ਦੇਖੇ ਗਏ, ਜਿਨ੍ਹਾਂ ਦੀ ਜਾਨ ਵੀ ਖਤਰੇ 'ਚ ਨਜ਼ਰ ਆ ਰਹੀ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਚੱਲਦੇ ਵਾਹਨ ਤੋਂ ਸਨਰੂਫ ਤੋਂ ਬਾਹਰ ਨਿਕਲਣਾ ਅਪਰਾਧ ਹੈ, ਜੋ ਕਿ ਮੋਟਰ ਵ੍ਹੀਕਲ ਐਕਟ ਦੀ ਧਾਰਾ 184f ਦੀ ਉਲੰਘਣਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ, ਭਗਵੰਤ ਮਾਨ ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ : ਸੁਖਬੀਰ ਬਾਦਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh