ਕੋਰੋਨਾ ਨੇ ਲਾਈ ਰੇਲ ਗੱਡੀਆਂ ''ਤੇ ਬ੍ਰੇਕ, 10 ਵਿਸ਼ੇਸ਼ ਐਕਸਪ੍ਰੈੱਸ ਰੱਦ

05/15/2021 7:02:32 PM

ਜੈਤੋ (ਰਘੂਨੰਦਨ ਪਰਾਸ਼ਰ): ਦੇਸ਼ ਵਿਚ ਆਮ ਲੋਕਾਂ ਨੇ ਮਹਾਂਮਾਰੀ ਕੋਰੋਨਾ ਨੂੰ ਲੈ ਕੇ ਯਾਤਰਾ ਕਰਨ ਤੋਂ ਬਹੁਤ ਪਰਹੇਜ਼ ਕਰ ਰੱਖਿਆ ਹੈ, ਜੋ ਕਿ ਭਾਰਤੀ ਰੇਲਵੇ ’ਤੇ ਕੋਰੋਨਾ  ਦਾ ਸਾਇਆ ਬਣਿਆ ਹੋਇਆ ਹੈ। ਉੱਤਰੀ ਰੇਲਵੇ ਨੇ ਯਾਤਰੀਆਂ ਦੀ ਭਾਰੀ ਘਾਟ ਅਤੇ ਹੋਰ ਸੰਚਾਲਨ ਕਾਰਨਾਂ ਕਰਕੇ ਅਣਸੁਰੱਖਿਅਤ ਮੇਲ, ਐਕਸਪ੍ਰੈੱਸ ਅਤੇ ਹੋਰ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ

ਰੇਲਵੇ ਨੇ ਹੁਣ 10 ਹੋਰ ਟ੍ਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜਿਹੜੀਆਂ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਰੇਲ ਨੰਬਰ 04523 ਸਹਾਰਨਪੁਰ- ਨੰਗਲ ਡੈਮ ਰੋਜ਼ਾਨਾ ਵਿਸ਼ੇਸ਼ 17 ਮਈ ਤੋਂ ਅਗਲੇ ਆਦੇਸ਼ ਤੱਕ,ਰੇਲ ਨੰਬਰ 04524 ਨੰਗਲ ਡੈਮ-ਸਹਾਰਨਪੁਰ ਰੋਜ਼ਾਨਾ ਸਪੈਸ਼ਲ 18 ਮਈ ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 04532 ਅੰਬਾਲਾ ਕੈਂਟ-ਸਹਾਰਨਪੁਰ ਰੋਜ਼ਾਨਾ ਵਿਸ਼ੇਸ਼ 18 ਮਈ ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 04461 ਦਿੱਲੀ ਜੰਕਸ਼ਨ-ਰੋਹਤਕ ਡੀ.ਐੱਮ.ਯੂ. ਰੋਜਾਨਾ ਸਪੈਸ਼ਲ 17 ਮਈ ਤੋਂ ਅਤੇ ਰੇਲ ਨੰਬਰ 04462 ਰੋਹਤਕ-ਦਿੱਲੀ ਜੰਕਸ਼ਨ ਡੀ.ਐੱਮ.ਯੂ. 18 ਮਈ  ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 04455 ਨਵੀਂ ਦਿੱਲੀ-ਗਾਜ਼ੀਆਬਾਦ ਰੋਜ਼ਾਨਾ ਵਿਸ਼ੇਸ਼ 17 ਮਈ ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 04405 ਸਹਾਰਨਪੁਰ-ਦਿੱਲੀ ਜੰਕਸ਼ਨ ਰੋਜ਼ਾਨਾ ਵਿਸ਼ੇਸ਼ 17 ਮਈ ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 04459 ਦਿੱਲੀ ਜੰਕਸ਼ਨ-ਸਹਾਰਨਪੁਰ ਰੋਜ਼ਾਨਾ ਵਿਸ਼ੇਸ਼ 17 ਮਈ ਤੋਂ ਅਗਲੇ ਆਦੇਸ਼ ਤੱਕ, ਰੇਲ ਨੰਬਰ 09805 ਕੋਟਾ-ਉਧਮਪੁਰ ਸਪਤਾਹਿਕ ਸਪੈਸ਼ਲ ਐਕਸਪ੍ਰੈਸ 19 ਮਈ ਤੋਂ ਅਗਲੇ ਆਦੇਸ਼ ਤੱਕ ਅਤੇ ਟ੍ਰੇਨ ਨੰਬਰ 09806 ਉਧਮਪੁਰ - ਕੋਟਾ ਸਪਤਾਹਕ ਐਕਸਪ੍ਰੈਸ ਸਪੈਸ਼ਲ 20 ਮਈ ਤੋਂ ਅਗਲੇ ਆਦੇਸ਼ ਤੱਕ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ

Shyna

This news is Content Editor Shyna