ਪਿਛਲੇ ਦਸ ਦਿਨਾਂ ਤੋਂ ਲਾਪਤਾ ਹੋਇਆ ਜਵਾਨ, ਆਖਰੀ ਵਾਰ ਫੋਨ ''ਤੇ ਕਿਹਾ..

09/13/2017 2:39:59 PM

ਪਠਾਨਕੋਟ (ਅਦਿੱਤਿਆ) - ਜਬਲਪੁਰ 'ਚ ਟ੍ਰੇਨਿੰਗ ਪੂਰੀ ਕਰਕੇ ਵਾਪਸ ਘਰ ਆ ਰਹੇ ਇਕ ਸੈਨਿਕ ਦੇ ਰੇਲਗੱਡੀ 'ਚੋਂ ਲਾਪਤਾ ਹੋਣ ਕਾਰਨ ਪਰਿਵਾਰਕ ਮੈਂਬਰ ਚਿੰਤਾਂ 'ਚ ਹੈ। 
ਉਕ ਸੈਨਿਕ ਦੇ ਪਿਤਾ ਰਜਿੰਦਰ ਪਠਾਨਕੋਟ ਅਤੇ ਰਿਸ਼ਤੇਦਾਰਾਂ ਜਗਦੀਸ਼ ਚੰਦਰ ਨੇ ਦੱਸਿਆ ਕਿ ਵਿਸ਼ਾਲ ਖੈਰਾ ਨਿਵਾਸੀ ਪਿੰਡ ਰਾਜਲ ਜ਼ਿਲਾ ਕਾਂਗੜਾ ਪਿਛਲੇ ਸਾਲ ਪਾਲਮਪੁਰ ਸੈਨਾ 'ਚ ਭਰਤੀ ਹੋਇਆ ਸੀ। ਉਹ ਟ੍ਰੇਨਿੰਗ ਲਈ ਜਬਲਪੁਰ ਗਿਆ ਹੋਇਆ ਸੀ। 8 ਮਹੀਨੇ ਦੀ ਟ੍ਰੇਨਿੰਗ ਕਰਕੇ ਵਿਸ਼ਾਲ 28 ਦਿਨ ਦੀ ਛੁੱਟੀ ਲੈ ਕੇ ਜਬਲਪੁਰ ਤੋਂ ਘਰ ਜਾਣ ਲਈ 3 ਤਾਰੀਕ ਨੂੰ ਰੇਲਗੱਡੀ 'ਚ ਬੈਠਾ ਸੀ। ਵਿਚਕਾਰ ਰਾਸਤੇ ਝਾਂਸੀ ਕੋਲ ਪਹੁੰਚ ਕੇ ਉਸ ਨੇ ਆਪਣੇ ਇਕ ਸੈਨਿਕ ਦੋਸਤ ਨੂੰ ਮੋਬਾਈਲ 'ਤੇ ਉਸ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਜਲਦ ਘਰ ਪਹੁੰਚ ਜਾਵੇਗਾ, ਪਰ 2-3 ਦਿਨ ਬੀਤ ਜਾਣ ਬਾਅਦ ਵੀ ਉਹ ਘਰ ਨਹੀਂ ਪਹੁੰਚਿਆ। 
ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਸ਼ਾਲ ਨੂੰ ਅੱਜ ਲਾਪਤਾ ਹੋਏ 10 ਦਿਨ ਹੋ ਚੁੱਕੇ ਹਨ ਪਰ ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਵਿਸ਼ਾਲ ਨੂੰ ਝਾਂਸੀ ਅਤੇ ਗਵਾਲੀਅਰ 'ਚ ਤਲਾਸ਼ ਕਰ ਰਹੇ ਹਨ, ਇਸ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਵਿਸ਼ਾਲ ਨੂੰ ਲੱਭਣ ਲਈ ਪੁਲਸ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੇਸ਼ ਦੀ ਸੇਵਾ ਲਈ ਸੈਨਾ 'ਚ ਭਰਤੀ ਹੋਏ ਉਨ੍ਹਾਂ ਦੇ ਬੇਟੇ ਨੂੰ ਲੱਭਣ 'ਚ ਉਹ ਮਦਦ ਕਰਨ। 
ਇਸ ਦੌਰਾਨ ਗਵਾਲੀਅਰ 'ਚ ਲਾਪਤਾ ਹੋਏ ਫੌਜੀ ਨੂੰ ਲੱਭਣ ਗਏ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਗੱਲ ਹੋਈ ਤਾਂ ਇਕ ਗੱਲ ਸਾਹਮਣੇ ਆਈਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਾਪਸੀ ਦੌਰਾਨ ਵਿਸ਼ਾਲ ਨੂੰ ਸ਼ਾਇਦ ਕਿਸੇ ਨੇ ਰੇਲਗੱਡੀ 'ਚ ਜ਼ਹਿਰੀਲੀ ਚੀਜ਼ ਸੁਗਾ ਕੇ ਉਸ ਕੋਲੋ ਪੈਸੇ ਅਤੇ ਸਾਮਾਨ ਲੁੱਟ ਲਿਆ ਸੀ। ਇਸ ਦੇ ਚਲਦੇ ਉਹ ਆਪਣਾ ਮਾਨਸਿਕ ਸੰਤੁਲਨ ਖੋਹ ਚੱਕਾ ਸੀ। 
ਇਸੇ ਹਾਲਤ 'ਚ ਉਸ ਦੀ ਕੁਝ ਨੌਜਵਾਨਾਂ ਨਾਲ 5 ਸਤੰਬਰ ਨੂੰ ਝਗੜਾ ਵੀ ਹੋ ਗਿਆ ਸੀ ਜਿਸ ਤੋਂ ਬਾਅਦ ਗਵਾਲੀਅਰ ਅਤੇ ਝਾਂਸੀ ਵਿਚਕਾਰ ਪੈਂਦੇ ਰੇਲਵੇ ਸਟੇਸ਼ਨ 'ਤੇ ਪੁਲਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਸੀ। ਜਿੱਥੇ ਹੋਸ਼ 'ਚ ਨਾ ਹੋਣ ਕਾਰਨ ਉਸ ਦੀ ਪੁਲਸ ਨਾਲ ਝੜਪ ਹੋਈ ਸੀ ਉਸ ਤੋਂ ਬਾਅਦ ਪੁਲਸ ਵੱਲੋਂ ਪਹਿਲਾਂ ਉਸ ਨੂੰ ਪੁਲਸ ਥਾਣੇ ਲਜਾਇਆ ਗਿਆ ਸੀ ਪਰ ਬਾਅਦ 'ਚ ਉਸ ਦੀ ਹਾਲਤ ਦੇਖਦੇ ਹੋਏ ਉਸਨੂੰ ਰੇਲਗੱਡੀ 'ਚ ਬਿਠਾ ਦਿੱਤਾ ਗਿਆ ਸੀ, ਜਿਸ ਤੋਂ ਵਿਸ਼ਾਲ ਦਾ ਕੋਈ ਪਤਾ ਨਹੀਂ ਲੱਗ ਸਕਿਆ।