ਲੁਧਿਆਣਾ ਰੇਲਵੇ ਸਟੇਸ਼ਨ ''ਤੇ ਵੱਡਾ ਹਾਦਸਾ ਹੋਣੋਂ ਟਲਿਆ

10/06/2015 6:25:01 PM

ਲੁਧਿਆਣਾ,(ਵਿਪਨ ਅਹੂਜਾ)- ਅੰਮ੍ਰਿਤਸਰ ਤੋਂ ਜੈਨਗਰ ਜਾਣ ਵਾਲੀ ਟ੍ਰੇਨ ਸਰਯੂ ਯਮੁਨਾ ਐਕਸਪ੍ਰੈੱਸ ਦੀ ਬ੍ਰੇਕ ''ਚ ਉਸ ਸਮੇਂ ਅਚਾਨਕ ਅੱਗ ਲੱਗ ਗਈ, ਜਦੋਂ ਉਸ ''ਚ ਮਾਲ ਲੋਚ ਕੀਤਾ ਜਾ ਰਿਹਾ ਸੀ।
ਡੱਬੇ ''ਚ ਹੌਜ਼ਰੀ ਗਾਰਮੇਂਟ ਦਾ ਸਾਮਾਨ ਜੋ ਕਿ ਉਨ ਵਾਲਾ ਦੱਸਿਆ ਜਾ ਰਿਹਾ ਹੈ, ਨੇ ਇਕਦਮ ਨਾਲ ਅੱਗ ਫੜ ਲਈ ਪਰ ਰੇਲਵੇ ਮੁਲਾਜ਼ਾਂ ਤੇ ਉਥੇ ਮੌਜੂਦ ਮਾਲ ਲੋਡ ਕਰਨ ਵਾਲੇ ਵਿਅਕਤੀਆਂ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਵਲੋਂ ਸਮਾਂ ਰਹਿੰਦਿਆਂ ਅੱਗ ''ਤੇ ਕਾਬੂ ਪਾ ਲਿਆ ਗਿਆ। ਜੇਕਰ ਅੱਗ ਫੈਲ ਜਾਂਦੀ ਤਾਂ ਕੋਈ ਵੱਡੀ ਅਣਹੋਣੀ ਦੁਰਘਟਨਾ ਵਾਪਰ ਸਕਦੀ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।