ਲੁਧਿਆਣਾ : ਸਟੇਸ਼ਨ 'ਤੇ ਟਰੇਨ ਪੁੱਜਦੇ ਹੀ ਕੰਪਲੈਕਸ 'ਚ ਲੱਗ ਜਾਂਦੀ ਹੈ ਭੀੜ

07/30/2020 4:14:58 PM

ਲੁਧਿਆਣਾ (ਗੌਤਮ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੌਰਾਨ ਰੇਲਵੇ ਵਿਭਾਗ ਵੱਲੋਂ ਰੱਦ ਕੀਤੀਆਂ ਗਈਆਂ ਪੈਸੰਜਰ ਟਰੇਨਾਂ ਕਾਰਨ ਯਾਤਰੀਆਂ ਲਈ 200 ਪੈਸੰਜਰ ਅਤੇ 30 ਏ. ਸੀ. ਸਪੈਸ਼ਲ ਟਰੇਨਾਂ ਚਲਾ ਰੱਖੀਆਂ ਹਨ, ਜਿਨ੍ਹਾਂ ਨੂੰ ਲੈ ਕੇ ਰੇਲ ਮਹਿਕਮੇ ਵੱਲੋਂ ਕਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਹਨ। ਜਿਸ ਤਰ੍ਹਾਂ ਦੀ ਰੇਲਵੇ ਸਟੇਸ਼ਨ 'ਤੇ ਟਰੇਨ ਚੱਲਣ ਤੋਂ ਲਗਭਗ ਡੇਢ ਘੰਟਾ ਪਹਿਲਾਂ ਪੁੱਜਣਾ, ਟਰੇਨ ਤੋਂ ਉਤਰਣ ਅਤੇ ਚੜ੍ਹਨ ਦੇ ਬਾਅਦ ਮੈਡੀਕਲ ਜਾਂਚ, ਸਟੇਸ਼ਨ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਬਾਰੇ ਪੂਰੀ ਜਾਣਕਾਰੀ ਨੋਟ ਕਰਵਾਉਣ ਆਦਿ ਪਰ ਯਾਤਰੀਆਂ ਦਾ ਕਹਿਣਾ ਹੈ ਕਿ ਆਲ੍ਹਾ ਅਫਸਰਾਂ ਵੱਲੋਂ ਨਿਰਦੇਸ਼ ਤਾਂ ਜਾਰੀ ਕਰ ਦਿੱਤੇ ਗਏ ਪਰ ਸਟੇਸ਼ਨ 'ਤੇ ਸੁਵਿਧਾ ਨਾਂ ਦੀ ਕੋਈ ਚੀਜ਼ ਨਹੀਂ ਹੈ।

ਬਾਅਦ ਦੁਪਹਿਰ ਰੇਲਵੇ ਸਟੇਸ਼ਨ 'ਤੇ ਪੁੱਜੇ ਯਾਤਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਧੱਕਾ-ਮੁੱਕੀ ਕਰ ਕੇ ਟਿਕਟ ਰਿਜ਼ਰਵ ਕਰਵਾਉਣੀ ਪੈਂਦੀ ਹੈ ਅਤੇ ਫਿਰ ਸਟੇਸ਼ਨ 'ਤੇ ਪੁੱਜਦੇ ਹੀ ਦੋਬਾਰਾ ਧੱਕਾ-ਮੁੱਕੀ ਸ਼ੁਰੂ ਹੋ ਜਾਂਦੀ ਹੈ। ਪਲੇਟਫਾਰਮਾਂ ਤੋਂ ਨਿਕਲਦੇ ਹੀ ਧੁੱਪ 'ਚ ਲੰਮੀਆਂ ਲਾਈਨਾਂ ਲਗਵਾ ਦਿੱਤੀਆਂ ਜਾਂਦੀਆਂ ਹਨ, ਜਦਕਿ ਬਜ਼ੁਰਗ ਅਤੇ ਬੱਚਿਆਂ ਨੂੰ ਵੀ ਧੁੱਪ 'ਚ ਖੜ੍ਹੇ ਹੋਣਾ ਪੈਂਦਾ ਹੈ।

ਇੰਨਾ ਲੰਮਾ ਸਫਰ ਕਰ ਕੇ ਪੁੱਜਣ ਤੋਂ ਬਾਅਦ ਵੀ ਨਾ ਬੈਠਣ ਦੀ ਵਿਵਸਥਾ ਨਾ ਪੀਣ ਦਾ ਪਾਣੀ ਹੁੰਦਾ ਹੈ। ਉਲਟਾ ਲਾਈਨ 'ਚ ਲਗਵਾਉਣ ਲਈ ਡਿਊਟੀ 'ਤੇ ਮੌਜੂਦ ਸੁਰੱਖਿਆ ਕਰਮਚਾਰੀ ਡੰਡਿਆਂ ਦਾ ਸਹਾਰਾ ਲੈਂਦੇ ਹਨ। ਜਿਥੋਂ ਤੱਕ ਕਿ ਬਜ਼ੁਰਗ ਜਾਂ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਨੂੰ ਵੀ ਰੋਕ ਲਿਆ ਜਾਂਦਾ ਹੈ। ਉਸ ਤੋਂ ਬਾਅਦ ਮੈਡੀਕਲ ਟੀਮ ਵੀ ਜਲਦਬਾਜ਼ੀ 'ਚ ਬਾਹਰ ਕੱਢਵਾਉਣ ਦੀ ਤਾਂਘ ਵਿਚ ਰਹਿੰਦੀ ਹੈ ਅਤੇ ਫਿਰ ਫਾਰਮ ਦੀ ਜਾਂਚ ਲਈ ਦੇ ਲਾਈਨ ਵਿਚ ਲੱਗਣਾ ਪੈਂਦਾ ਹੈ। ਉਥੇ ਵੀ ਵਾਰ-ਵਾਰ ਸੁਰੱਖਿਆ ਕਰਮਚਾਰੀਆਂ ਦੀਆਂ ਝਿੜਕਾਂ ਸਹਿਣੀਆਂ ਪੈਂਦੀਆਂ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਕਰਮਚਾਰੀ ਕਈ ਵਾਰ ਬਿਨਾਂ ਵਜ੍ਹਾ ਹੀ ਪ੍ਰੇਸ਼ਾਨ ਕਰਦੇ ਹਨ, ਜਦਕਿ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਬਚਾਅ ਲਈ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਲਈ ਵਾਰ-ਵਾਰ ਕਹਿਣਾ ਪੈਂਦਾ ਹੈ ਅਤੇ ਲੋਕ ਜਲਦਬਾਜ਼ੀ 'ਚ ਬਾਹਰ ਜਾਣ ਲਈ ਭੀੜ ਲਗਾ ਲੈਂਦੇ ਹਨ।

Anuradha

This news is Content Editor Anuradha