ਜਲੰਧਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਅੱਜ, ਟ੍ਰੈਫਿਕ ਰਹੇਗੀ ਡਾਇਵਰਟ

01/15/2024 11:53:22 AM

ਜਲੰਧਰ (ਵਰੁਣ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਅੱਜ ਸ਼ਹਿਰ ’ਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਟ੍ਰੈਫਿਕ ਪੁਲਸ ਨੇ ਨਗਰ ਕੀਰਤਨ ਨੂੰ ਲੈ ਕੇ 21 ਪੁਆਇੰਟਸ ਨਾਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਤਾਂ ਕਿ ਨਗਰ ਕੀਰਤਨ ਰੂਟ ’ਤੇ ਕੋਈ ਵੀ ਵਾਹਨ ਨਾ ਵੜ ਸਕੇ।

ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐੱਸ. ਡੀ. ਕਾਲਜ, ਭਾਰਤ ਸੋਡਾ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਲਵਕੁਸ਼ ਚੌਂਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਂਕ, ਪੰਜਪੀਰ ਚੌਕ, ਖਿੰਗਰਾ ਗੇਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਕ, ਜੇਲ ਚੌਕ, ਬਸਤੀ ਅੱਡਾ ਚੌਂਕ, ਰੈਣਕ ਬਾਜ਼ਾਰ ਅਤੇ ਫਿਰ ਲਵਕੁਸ਼ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਜਾ ਕੇ ਸੰਪੰਨ ਹੋਵੇਗਾ।

ਇਹ ਵੀ ਪੜ੍ਹੋ : ਠੰਡ ਦੇ ਮੱਦੇਨਜ਼ਰ ਲਿਆ ਗਿਆ ਵੱਡਾ ਫ਼ੈਸਲਾ, ਫਿਰ ਤੋਂ ਵਧੀਆਂ ਸਕੂਲਾਂ 'ਚ ਛੁੱਟੀਆਂ

ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਮਦਨ ਫਲੋਰ ਚੌਕ, ਅਲਾਸਕਾ ਚੌਂਕ, ਟੀ ਪੁਆਇੰਟ ਰੇਲਵੇ ਸਟੇਸ਼ਨ, ਇਕਹਿਰੀ ਪੁਲੀ, ਦਮੋਰੀਆ ਪੁਲ, ਕਿਸ਼ਨਪੁਰਾ ਚੌਂਕ/ਰੇਲਵੇ ਫਾਟਕ, ਦੋਆਬਾ ਚੌਂਕ/ਰੇਲਵੇ ਚੌਂਕ, ਵਰਕਸ਼ਾਪ ਚੌਂਕ, ਕਪੂਰਥਲਾ ਚੌਕ, ਚਿਕਚਿਕ ਚੌਂਕ, ਲਕਸ਼ਮੀ ਨਾਰਾਇਣ ਮੰਦਿਰ ਮੋੜ, ਫੁੱਟਵਾਲ ਚੌਂਕ, ਟੀ ਪੁਆਇੰਟ ਸ਼ਕਤੀ ਨਗਰ, ਡਾ. ਭੀਮਰਾਓ ਅੰਬੇਡਕਰ ਚੌਕ, ਸਕਾਈਲਾਰਕ ਚੌਕ, ਸ਼੍ਰੀ ਰਾਮ ਚੌਕ, ਲਵਕੁਸ਼ ਚੌਕ ਅਤੇ ਸ਼ਾਸਤਰੀ ਮਾਰਕੀਟ ਚੌਕ ਤੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ 9 ਤੋਂ ਲੈ ਕੇ ਰਾਤ 10 ਵਜੇ ਤੱਕ ਇਨ੍ਹਾਂ ਰਸਤਿਆਂ ਤੋਂ ਕੋਈ ਵੀ ਵਾਹਨ ਨਗਰ ਕੀਰਤਨ ਰੂਟ ਵੱਲ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੇ ਇਲਾਵਾ ਜੇਕਰ ਕਿਸੇ ਨੂੰ ਵੀ ਡਾਇਵਰਸ਼ਨ ਨੂੰ ਲੈ ਕੇ ਕੋਈ ਜਾਣਕਾਰੀ ਜਾਂ ਸ਼ਿਕਾਇਤ ਦੇਣੀ ਹੋਵੇ ਤਾਂ ਉਹ ਟ੍ਰੈਫਿਕ ਪੁਲਸ ਦੇ ਹੈਲਪ ਲਾਈਨ ਨੰਬਰ 0181-2227296 ’ਤੇ ਕਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਬਲਾਈਂਡ ਮਰਡਰ ਟਰੇਸ, ਦੋਸਤ ਹੀ ਨਿਕਲਿਆ ਕਾਤਲ, ਸ਼ਰਾਬ ਪੀਣ ਮਗਰੋਂ ਦਿੱਤੀ ਰੂਹ ਕੰਬਾਊ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri