... ਤੇ ਹੁਣ ਟ੍ਰੈਫਿਕ ਨਿਯਮ ਤੋੜਦੇ ਹੀ ਘਰ ਪੁੱਜੇਗਾ ਚਲਾਨ!

09/13/2018 3:07:40 PM

ਚੰਡੀਗੜ੍ਹ : ਪੰਜਾਬ 'ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ 'ਤੇ ਹੁਣ ਸੀ. ਸੀ. ਟੀ. ਵੀ. ਅਤੇ ਖਾਸ ਕਿਸਮ ਦੇ ਰਡਾਰ ਨਜ਼ਰ ਰੱਖਣਗੇ। ਨਿਯਮ ਤੋੜਨ 'ਤੇ ਖੁਦ ਹੀ ਈ-ਚਲਾਨ ਕੱਟ ਕੇ ਡਾਕ ਰਾਹੀਂ ਆਰ. ਸੀ. 'ਚ ਦਰਜ ਪਤੇ 'ਤੇ ਪਹੁੰਚ ਜਾਵੇਗਾ। ਸੀ. ਸੀ. ਟੀ. ਵੀ. ਦੀ ਰੇਂਜ 'ਚ ਆਉਂਦੇ ਹੀ ਓਵਰ ਸਪੀਡ, ਲਾਈਟ ਜੰਪ, ਵਿਦਾਊਟ ਹੈਲਮੈੱਟ, ਟ੍ਰਿੱਪਲ ਰਾਈਡਿੰਗ, ਰੌਂਗ ਪਾਰਕਿੰਗ ਆਦਿ 'ਤੇ ਖਾਸ ਤਰ੍ਹਾਂ ਦਾ ਕੰਪਿਊਟਰ ਸਿਸਟਮ ਆਪਣੇ ਆਪ ਚਲਾਨ ਕੱਟ ਕੇ ਭੇਜ ਦੇਵੇਗਾ। ਇਹ ਪ੍ਰਾਜੈਕਟ ਲੁਧਿਆਣਾ ਤੋਂ ਸ਼ੁਰੂ ਹੋਵੇਗਾ।  ਅਸਲ 'ਚ ਸੂਬੇ 'ਚ ਓਵਰ ਸਪੀਡ ਹਾਦਸਿਆਂ ਦਾ ਵੱਡਾ ਕਾਰਨ ਬਣਦੀ ਹੈ। ਇਸ ਲਈ ਵਿਭਾਗ ਦਾ ਸਭ ਤੋਂ ਜ਼ਿਆਦਾ ਫੋਕਸ ਓਵਰ ਸਪੀਡ ਰੋਕਣ 'ਤੇ ਰਹੇਗਾ।