ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਇਹ ਰਾਹ ਰਹਿਣਗੇ ਬੰਦ, ਟ੍ਰੈਫਿਕ ਰੂਟ ਪਲਾਨ ਜਾਰੀ

08/14/2023 12:46:11 PM

ਚੰਡੀਗੜ੍ਹ (ਸੁਸ਼ੀਲ ਰਾਜ) : ਆਜ਼ਾਦੀ ਦਿਵਸ ਮੌਕੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੌਰਾਨ ਆਵਾਜਾਈ ਦੇ ਕਈ ਰੂਟ ਬਦਲੇ ਗਏ ਹਨ। ਸਵੇਰੇ 6.30 ਵਜੇ ਤੋਂ ਪ੍ਰੋਗਰਾਮ ਦੀ ਸਮਾਪਤੀ ਤੱਕ ਪਰੇਡ ਗਰਾਊਂਡ ਅਤੇ ਇਸ ਦੇ ਆਲੇ-ਦੁਆਲੇ ਦੇ ਟ੍ਰੈਫਿਕ ਰੂਟ 'ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁੱਝ ਅਹਿਮ ਸੜਕਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਤੱਕ ਆਮ ਲੋਕਾਂ ਲਈ ਬੰਦ ਰੱਖਿਆ ਜਾਵੇਗਾ। ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸੈਕਟਰ-16/17/22/23 ਤੋਂ ਸੈਕਟਰ-22/ਏ ਗੁਰਦਿਆਲ ਸਿੰਘ ਪੈਟਰੋਲ ਪੰਪ ਨੇੜੇ ਚੌਂਤੇ ਚੌਂਕ ਅਤੇ ਸੈਕਟਰ-16/17 ਡਿਵਾਈਡਿੰਗ ਰੋਡ ਤੋਂ ਜਨ ਮਾਰਗ ਸੈਕਟਰ-16/17/ 22/23 ਚੌਕ ਅਤੇ ਸੈਕਟਰ-17 ਪੁਰਾਣੀ ਕਚਹਿਰੀ ਤੋਂ ਸ਼ਿਵਾਲਿਕ ਹੋਟਲ ਦੇ ਪਿੱਛੇ ਸੈਕਟਰ 17 ਤੱਕ ਪਰੇਡ ਗਰਾਊਂਡ ਤੱਕ ਪਹੁੰਚਣ ਲਈ ਗਣਤੰਤਰ ਦਿਵਸ ਮੌਕੇ ਸਵੇਰੇ 6.30 ਵਜੇ ਤੋਂ ਪ੍ਰੋਗਰਾਮ ਖ਼ਤਮ ਹੋਣ ਤਕ ਬੰਦ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੇ ਚਰਚੇ, ਇਸ ਜ਼ਿਲ੍ਹੇ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਇਨ੍ਹਾਂ ਥਾਵਾਂ ’ਤੇ ਰਹੇਗਾ ਟ੍ਰੈਫਿਕ ’ਚ ਬਦਲਾਅ
ਸੈਕਟਰ-17 ਪਰੇਡ ਗਰਾਊਂਡ ਲਈ ਬੱਸ ਚੌਂਕ ਤੋਂ 17/18 ਲਾਈਟ ਪੁਆਇੰਟ ਵੱਲ ਜਾਓ
ਸੈਕਟਰ 22-ਏ ਦੀ ਮਾਰਕੀਟ ਵਿਚ ਦੁਕਾਨਾਂ ਦੇ ਸਾਹਮਣੇ ਪਾਰਕਿੰਗ ’ਚ ਸਵੇਰੇ ਕਿਸੇ ਵੀ ਸਮੇਂ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ।
ਵਿਸ਼ੇਸ਼ ਸੱਦੇ ਸੈਕਟਰ-16/17/22/23 (ਕ੍ਰਿਕਟ ਸਟੇਡੀਅਮ ਚੌਂਕ) ਗੋਲ ਚੱਕਰ ਮੈਦਾਨ ਤੋਂ ਪਰੇਡ ਗਰਾਊਂਡ ਵਿਚ ਪਹੁੰਚੋ ਅਤੇ ਸੈਕਟਰ-22/ਏ ਪਾਰਕਿੰਗ ਏਰੀਆ ਦੇ ਸਾਹਮਣੇ ਆਪਣੇ ਵਾਹਨ ਪਾਰਕ ਕਰੋ।
ਸੈਕਟਰ-17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ-18/19 ਤੋਂ ਆਉਣ ਵਾਲੀ ਟਰੈਫਿਕ ਨੂੰ ਸਵੇਰੇ 11.00 ਵਜੇ ਤੋਂ 11.30 ਵਜੇ ਤਕ ਸੈਕਟਰ-17 ਚੌਕ ਵੱਲ ਮੋੜ ਦਿੱਤਾ ਜਾਵੇਗਾ।
ਇੱਥੋਂ ਬੱਸਾਂ ਹੋਣਗੀਆਂ ਦਾਖ਼ਲ
ਹਰਿਆਣਾ, ਪੰਜਾਬ, ਹਿਮਾਚਲ ਅਤੇ ਹੋਰ ਥਾਵਾਂ ਤੋਂ ਸੈਕਟਰ-17 ਦੇ ਬੱਸ ਸਟੈਂਡ ’ਤੇ ਆਉਣ-ਜਾਣ ਲਈ ਸੈਕਟਰ-22 ਬਿਜਵਾੜਾ ਚੌਂਕ ਤੋਂ ਬੱਸ ਸਟੈਂਡ ਚੌਂਕ, ਹਿਮਾਲਿਆ ਮਾਰਗ ਤੋਂ ਪਿਕਾਡਲੀ ਚੌਂਕ, ਸੈਕਟਰ-22 ਦੇ ਬੱਸ ਸਟੈਂਡ ਤੋਂ ਗੁਰਦਿਆਲ ਪੈਟਰੋਲ ਪੰਪ ਦੇ ਨਾਲ ਲੱਗਦੇ ਚੋਟ ਚੌਂਕ ਤੋਂ ਬੱਸ ਸਟੈਂਡ 'ਚ ਦਾਖ਼ਲ ਹੋਣਾ ਪਵੇਗਾ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਦੇ ਸਮਾਰੋਹ 'ਚ 'ਕਾਲੇ ਰੰਗ' ਨੂੰ ਲੈ ਕੇ ਚੌਕੰਨਾ ਹੋਇਆ ਵਿਭਾਗ, ਪੜ੍ਹੋ ਪੂਰੀ ਖ਼ਬਰ
ਹਰਿਆਣਾ ਰਾਜ ਭਵਨ
ਹਰਿਆਣਾ ਰਾਜ ਭਵਨ ਵਿਖੇ ਐਟ ਹੋਮ ਪ੍ਰੋਗਰਾਮ ਦੌਰਾਨ 5/6/7/8 ਚੌਂਕ ਤੱਕ ਵਾਹਵਾ ਵਿਗਿਆਨ ਮਾਰਗ ’ਤੇ ਗੁਰਸਾਗਰ ਸਾਹਿਬ ਗੁਰਦੁਆਰਾ ਮੋੜ ਤੋਂ ਉੱਤਰ ਵੱਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਉੱਤਰੀ ਸੜਕ ’ਤੇ ਸੁਖਨਾ ਝੀਲ ਵਾਲੇ ਪਾਸੇ ਇਕ ਤਰਫ਼ਾ ਆਵਾਜਾਈ ਹੋਵੇਗੀ।
ਪੰਜਾਬ ਰਾਜ ਭਵਨ
ਪੰਜਾਬ ਹਰਿਆਣਾ ਰਾਜ ਭਵਨ ਦੇ ਸਾਹਮਣੇ ਸੈਕਟਰ-5, 6, 7, 8 ਗੋਲ ਚੱਕਰ ਦੇ ਪੰਜਾਬ ਰਾਜ ਭਵਨ ਦੇ ਸਾਹਮਣੇ ਵਾਲੀ ਸੜਕ ਅਤੇ ਚੰਡੀਗੜ੍ਹ ਗੋਲਫ ਕਲੱਬ ਨੇੜੇਵਿਗਿਆਨ ਮਾਰਗ ਅਤੇ ਸੁਖਨਾ ਮਾਰਗ ਦੇ ਟੀ-ਪੁਆਇੰਟ ਨੂੰ ਬਾਅਦ ਦੁਪਹਿਰ 3.30 ਵਜੇ ਤੋਂ ਸਮਾਗਮ ਦੀ ਸਮਾਪਤੀ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ 'ਚ ਆਉਣ ਵਾਲੇ ਲੋਕ ਆਪਣੇ ਵਾਹਨ ਪਾਰਕਿੰਗ ਦੇ ਸਟਿੱਕਰ ਲਾ ਕੇ ਨਿਰਧਾਰਿਤ ਪਾਰਕਿੰਗ 'ਚ ਪਾਰਕ ਕਰਨ।
ਲੋਕਾਂ ਤੋਂ ਸਹਿਯੋਗ ਦੀ ਅਪੀਲ
ਆਮ ਲੋਕ ਸਵੇਰੇ 9.30 ਵਜੇ ਤੱਕ ਪਰੇਡ ਗਰਾਊਂਡ ’ਚ ਹੀ ਰੁਕੋ।
ਵਿਸ਼ੇਸ਼ ਸੱਦਾ ਪੱਤਰ ਸੈਕਟਰ-22 ਦੇ ਸਾਹਮਣੇ ਗੇਟ ਨੰਬਰ 3, 4 ਅਤੇ 5 ਤੋਂ ਪਰੇਡ ਗਰਾਊਂਡ ਵਿਚ ਦਾਖ਼ਲ ਹੋਣ।
ਇਕ ਅਸਲੀ ਫੋਟੋ ਤੇ ਪਛਾਣ ਪੱਤਰ ਨਾਲ ਰੱਖੋ।
ਵਿਸ਼ੇਸ਼ ਸੱਦੇ ਵਾਹਨਾਂ ’ਤੇ ਪਾਰਕਿੰਗ ਲੇਬਲ ਪ੍ਰਦਰਸ਼ਿਤ ਕਰੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita