ਟ੍ਰੈਫਿਕ ਪੁਲਸ ਦੀ ਹਨੇਰਗਰਦੀ ; ਨੌਜਵਾਨ ਪਾਸੋਂ ਪੈਸੇ ਵਸੂਲ ਕੇ ਵੀ ਚਲਾਨ ਕੱਟਿਆ

02/20/2018 6:10:55 AM

ਜੈਂਤੀਪੁਰ,   (ਬਲਜੀਤ)-  ਪੰਜਾਬ ਪੁਲਸ ਦੇ ਕਰਮਚਾਰੀਆ ਵੱਲੋਂ ਆਏ ਦਿਨ ਰਿਸ਼ਵਤ ਲੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੀ ਮਿਸਾਲ ਉਸ ਸਮੇਂ ਵੇਖਣ ਨੁੰ ਮਿਲੀ ਜਦ ਇਕ ਨੌਜਵਾਨ ਪਾਸੋਂ 500 ਰੁਪਏ ਵਸੂਲ ਕਰਨ ਦੇ ਬਾਵਜੂਦ ਵੀ ਚਲਾਨ ਕੱਟ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਨੌਜਵਾਨ ਸੁਖਬੀਰ ਸਿੰਘ ਉਰਫ ਲੱਕੀ ਨੇ ਦੱਸਿਆ ਕਿ ਉਹ ਆਪਣੀ ਬੀਮਾਰ ਮਾਤਾ ਨੂੰ ਦਵਾਈ ਦਿਵਾਉਣ ਲਈ ਬਟਾਲਾ ਨੂੰ ਜਾ ਰਿਹਾ ਸੀ। ਰਸਤੇ ਵਿਚ ਅੱਡਾ ਘਸੀਟਪੁਰਾ ਵਿਖੇ ਥਾਣਾ ਸਦਰ ਬਟਾਲਾ ਦੀ ਮਹਿਲਾ ਪੁਲਸ ਅਧਿਕਾਰੀ ਵੱਲੋਂ ਮੋਟਰਸਾਈਕਲ ਦੀ ਜਾਂਚ ਕੀਤੀ ਗਈ ਅਤੇ 1000 ਰੁਪਏ ਦੀ ਮੰਗ ਕੀਤੀ ਤਾਂ ਉਸ ਵੱਲੋਂ 500 ਰੁਪਏ ਦੇਣ ਤੋਂ ਬਾਅਦ ਵੀ ਪੁਲਸ ਅਧਿਕਾਰੀ ਵੱਲੋਂ ਉਸ ਦਾ ਚਲਾਨ ਕੱਟ ਦਿੱਤਾ ਗਿਆ। ਜਦੋਂ ਉਸ ਵੱਲੋਂ ਪੈਸਿਆਂ ਦੀ ਰਸੀਦ ਮੰਗੀ ਤਾਂ ਉਕਤ ਮਹਿਲਾ ਅਧਿਕਾਰੀ ਵੱਲੋਂ ਮੋਟਰਸਾਈਕਲ ਬੰਦ ਕਰਨ ਦਾ ਡਰਾਵਾ ਦੇ ਕੇ ਭੇਜ ਦਿੱਤਾ। ਇਸ ਸਬੰਧੀ ਸਬੰਧਤ ਮਹਿਲਾ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ। ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਅਗਰ ਮਹਿਲਾ ਅਧਿਕਾਰੀ ਵੱਲੋਂ ਪੈਸੇ ਲਏ ਗਏ ਸਨ ਤਾਂ ਚਲਾਨ ਨਹੀਂ ਸੀ ਕੱਟਣਾ ਬਣਦਾ। ਮਹਿਲਾ ਅਧਿਕਾਰੀ ਨਵੇਂ ਤਾਇਨਾਤ ਹੋਏ ਹਨ। ਉਹ ਪੈਸੇ ਨਹੀਂ ਮੰਗ ਸਕਦੇ।