ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

08/29/2018 5:11:18 AM

ਝਬਾਲ,   (ਨਰਿੰਦਰ)-  ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਅਤੇ ਐੱਸ. ਪੀ. ਟ੍ਰੈਫਿਕ ਮੈਡਮ ਜਸਵੰਤ ਕੌਰ ਦੇ ਅਾਦੇਸ਼ਾਂ ’ਤੇ ਅੱਡਾ ਝਬਾਲ ਵਿਖੇ ਟ੍ਰੈਫਿਕ ਪੁਲਸ ਦੇ ਇੰਚਾਰਜ ਦਲੀਪ ਕੁਮਾਰ ਦੀ ਨਿਗਰਾਨੀ ਹੇਠ ਸਪੈਸ਼ਲ ਨਾਕਾ ਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਸਮੇਂ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਨੇ  ਕਿਹਾ ਕਿ ਟ੍ਰੈਫਿਕ ’ਚ ਵਿਘਨ ਪਾਉਣ  ਅਤੇ ਟ੍ਰੈਫਿਕ  ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਮੌਕੇ ਹੌਲਦਾਰ ਮਲਵਿੰਦਰ ਸਿੰਘ  ਤੇ ਕੁਲਵਿੰਦਰ ਸਿੰਘ ਹੌਲਦਾਰ ਹਾਜ਼ਰ ਸਨ।