ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ''ਚੋਂ ਹਟਾਏ ਨਾਜਾਇਜ਼ ਕਬਜ਼ੇ

12/25/2017 8:01:53 AM

ਕਪੂਰਥਲਾ, (ਭੂਸ਼ਣ)- ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਚੱਲ ਰਹੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਟ੍ਰੈਫਿਕ ਪੁਲਸ ਨੇ ਐਤਵਾਰ ਨੂੰ ਸ਼ਹਿਰ ਦੇ ਕਈ ਬਾਜ਼ਾਰÎਾਂ ਅਤੇ ਖੇਤਰਾਂ 'ਚ ਨਾਜਾਇਜ਼ ਕਬਜ਼ੇ ਹਟਾਏ। ਜਿਸਦੇ ਦੌਰਾਨ ਬਾਜ਼ਾਰ ਕਾਫ਼ੀ ਖੁੱਲ੍ਹੇ-ਖੁੱਲ੍ਹੇ ਨਜ਼ਰ ਆਏ। ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ਪੁਲਸ ਨੂੰ ਲਗਾਤਾਰ ਐਤਵਾਰ ਦੇ ਦਿਨ ਸ਼ਹਿਰ ਦੇ ਕਈ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸੀ। ਜਿਸਦੇ ਆਧਾਰ 'ਤੇ ਟ੍ਰੈਫਿਕ ਪੁਲਸ ਨੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਇਕ ਵੱਡੀ ਮੁਹਿੰਮ ਚਲਾਉਂਦੇ ਹੋਏ ਸ਼ਹਿਰ ਦੇ ਕਚਹਿਰੀ ਚੌਕ, ਸਦਰ ਬਾਜ਼ਾਰ, ਸ਼੍ਰੀ ਸੱਤਨਾਰਾਇਣ ਬਾਜ਼ਾਰ ਤੇ ਬੱਸ ਸਟੈਂਡ ਖੇਤਰ 'ਚ ਲਗਾਤਾਰ ਮੁਹਿੰਮ ਚਲਾਉਂਦੇ ਹੋਏ ਜਿਥੇ ਮੁੱਖ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ। ਉਥੇ ਹੀ ਇਸ ਸੰਬੰਧ 'ਚ ਚੇਤਾਵਨੀ ਵੀ ਦਿੱਤੀ। ਟ੍ਰੈਫਿਕ ਪੁਲਸ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ ।