ਸੁਣੋ ਟ੍ਰੈਫਿਕ ਪੁਲਸ ਦੇ ਸਟਿੰਗ ਮਾਮਲੇ ''ਤੇ ਕੀ ਬੋਲੇ ਮਨਪ੍ਰੀਤ ਬਾਦਲ! (ਵੀਡੀਓ)

03/24/2017 7:29:27 PM

ਚੰਡੀਗੜ੍ਹ : ਰਿਸ਼ਵਤਖੋਰ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਕਰਤੂਤ ਦਾ ਭਾਂਡਾ ਫੋੜ ਕਰਨ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮਾਮਲੇ ''ਤੇ ਸਫਾਈ ਦਿੱਤੀ ਹੈ। ਮਨਪ੍ਰੀਤ ਬਾਦਲ ਮੁਤਾਬਕ ਕਾਂਗਰਸ ਸਰਕਾਰ ''ਤੇ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਨਾ ਲੱਗਣ ਇਸ ਲਈ ਉਨ੍ਹਾਂ ਨੇ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਹੈ।
ਮਨਪ੍ਰੀਤ ਬਾਦਲ ਮੁਤਾਬਕ ਸੂਬੇ ਅਤੇ ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ ''ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨਪ੍ਰੀਤ ਦਾ ਕਹਿਣਾ ਹੈ ਕਿ ਜੇਕਰ ਦੋਸ਼ੀ ਮੁਲਾਜ਼ਮਾਂ ਨੂੰ ਸਜ਼ਾ ਮਿਲੇਗੀ ਫਿਰ ਹੀ ਦੂਜੇ ਮੁਲਾਜ਼ਮਾਂ ਨੂੰ ਨਸੀਹਤ ਹੋ ਸਕੇਗੀ।

Gurminder Singh

This news is Content Editor Gurminder Singh