ਟ੍ਰੈਫਿਕ ਪੁਲਸ ਨੇ 56 ਦਿਨਾਂ ''ਚ ਕੱਟੇ ਬਗੈਰ ਹੈਲਮੇਟ ਨੌਜਵਾਨਾਂ ਦੇ 9464 ਚਲਾਨ

09/10/2018 6:02:20 PM

ਜਲੰਧਰ (ਮਹੇਸ਼)— ਮਹਾਨਗਰ 'ਚ ਲਗਾਤਾਰ ਹੋ ਰਹੇ ਹਾਦਸਿਆਂ 'ਚ ਜਾਨਾਂ ਗੁਆ ਰਹੇ ਬਾਈਕ ਸਵਾਰਾਂ ਨੂੰ ਹੈਲਮੇਟ ਲਈ ਜਿੰਨਾ ਵੀ ਪ੍ਰੇਰਿਤ ਕੀਤਾ ਜਾਵੇ, ਉਹ ਘੱਟ ਹੈ। ਇਹ ਅਸੀਂ ਨਹੀਂ ਟ੍ਰੈਫਿਕ ਪੁਲਸ ਦੇ ਸਿਰਫ 56 ਦਿਨਾਂ 'ਚ ਕੱਟੇ ਗਏ ਹੈਲਮੇਟ ਦੇ ਚਲਾਨਾਂ ਦੇ ਅੰਕੜੇ ਦੱਸਦੇ ਹਨ। ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਕਰੀਬ 2 ਮਹੀਨਿਆਂ (1 ਜੁਲਾਈ ਤੋਂ 26 ਅਗਸਤ)  ਦੌਰਾਨ 9464 ਬਾਈਕ ਸਵਾਰਾਂ ਦੇ ਸਿਰਫ ਹੈਲਮੇਟ ਦੇ ਚਲਾਨ ਕੱਟੇ ਹਨ। ਮਤਲਬ ਹਰ ਰੋਜ਼ 169 ਨੌਜਵਾਨ ਬਗੈਰ ਹੈਲਮੇਟ ਸੜਕ 'ਤੇ ਆਪਣੀ ਜ਼ਿੰਦਗੀ ਦਾਅ 'ਤੇ ਲਗਾਉਣ ਨੂੰ ਨਿਕਲ ਪੈਂਦੇ ਹਨ। 

ਅੰਕੜਾ ਇਸ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਪੁਲਸ ਸਿਰਫ ਚਲਾਨ ਹੀ ਨਹੀਂ ਕੱਟ ਰਹੀ ਸਗੋਂ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਵੀ ਜਾਗਰੂਕ ਕਰ ਰਹੀ ਹੈ। ਇਸ ਦੇ ਬਾਵਜੂਦ ਪੁਲਸ ਹਰ 3 ਮਹੀਨਿਆਂ 'ਚ ਹੋਣ ਵਾਲੀਆਂ ਹੈਲਮੇਟ ਰੈਲੀਆਂ, ਮੁਹਿੰਮ ਅਤੇ ਕੈਂਪ 'ਚ ਦਿੱਤੀ ਜਾਣ ਵਾਲੀ ਜਾਗਰੂਕਤਾ ਵੀ ਨੌਜਵਾਨਾਂ ਦੀ ਸਮਝ ਤੋਂ ਪਰੇ ਹੈ। ਪਿਛਲੇ 3 ਸਾਲ ਦੇ ਅੰਤਰਾਲ 'ਚ ਸ਼ਹਿਰ 'ਚ 360 ਤੋਂ ਵਧ ਹਾਦਸੇ ਹੋਏ, ਜਿਨ੍ਹਾਂ 'ਚ 280 ਤੋਂ ਵਧ ਬਾਈਕ ਸਵਾਰਾਂ ਦੀ ਜਾਨ ਗਈ ਹੈ। ਇਸ 'ਚ ਜ਼ਿਆਦਾਤਰ ਨੌਜਵਾਨ ਸਨ, ਜਿਨ੍ਹਾਂ ਨੇ ਹੈਲਮੇਟ ਨਹੀਂ ਪਹਿਨਿਆ ਸੀ। 

ਪੜ੍ਹੇ-ਲਿਖੇ ਹੋ ਕੇ ਵੀ ਲੋਕ ਤੋੜ ਰਹੇ ਹਨ ਨਿਯਮ 
ਸੜਕਾਂ 'ਤੇ ਟੁੱਟਦੇ ਨਿਯਮਾਂ ਅਤੇ ਵਧਦੇ ਚਲਾਨਾਂ ਦੀ ਗਿਣਤੀ 'ਤੇ ਏ. ਸੀ. ਪੀ. ਟ੍ਰੈਫਿਕ ਜੰਗ ਬਹਾਦੁਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਲੋਕ ਬੇਹੱਦ ਪੜ੍ਹੇ-ਲਿਖੇ ਹਨ। ਵਧਦੇ ਚਲਾਨ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਲੋਕ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਨਿਯਮ ਤੋੜ ਰਹੇ ਹਨ। ਜ਼ਿਆਦਾਤਰ ਲੋਕਾਂ ਨੂੰ ਸਾਰੇ ਨਿਯਮਾਂ ਦੀ ਵੀ ਜਾਣਕਾਰੀ ਹੁੰਦੀ ਹੈ ਪਰ ਇਸ ਦੇ ਬਾਅਦ ਵੀ ਉਹ ਸਮਝਣ ਦੀ ਬਜਾਏ ਕਈ ਵਾਰ ਮੁਲਾਜ਼ਮਾਂ ਨਾਲ ਉਲਝ ਜਾਂਦੇ ਹਨ। ਪੁਲਸ ਲਗਾਤਾਰ ਮੁਹਿੰਮ ਚਲਾ ਕੇ ਜਾਗਰੂਕਤਾ ਲਿਆ ਰਹੀ ਹੈ। ਜਲਦੀ ਹੀ ਇਸ ਸਥਿਤੀ ਨਾਲ ਨਜਿੱਠਣ ਲਈ ਸਖਤੀ ਵਰਤੀ ਜਾਵੇਗੀ। 

ਦੂਜਿਆਂ ਲਈ ਵੀ ਬਣ ਰਹੇ ਨੇ ਖਤਰਾ 
ਹੈਲਮੇਟ ਨਾ ਪਹਿਨ ਮੋਟਰਸਾਈਕਲ ਚਲਾ ਕੇ ਬਾਈਕ ਸਵਾਰਾਂ ਨੂੰ ਖੁਦ ਦੀ ਜਾਨ ਦੀ ਪਰਵਾਹ ਨਹੀਂ ਪਰ ਉਹ ਦੂਜਿਆਂ ਦੀ ਜਾਨ ਲਈ ਖਤਰਾ ਬਣ ਰਹੇ ਹਨ। ਟ੍ਰੈਫਿਕ ਪੁਲਸ ਦੇ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਪੁਲਸ ਨੇ 1508 ਉਨ੍ਹਾਂ ਨੇ ਨੌਜਵਾਨਾਂ ਦੇ ਚਲਾਨ ਕੱਟੇ ਹਨ ਜੋ ਕਿ ਰੈਡ ਲਾਈਟ ਕ੍ਰਾਸ ਕਰਕੇ ਚਲਦੇ ਟ੍ਰੈਫਿਕ 'ਚ ਦੂਜਿਆਂ ਦੀ ਜਾਨ ਲਈ ਖਤਰਾ ਬਣੇ ਹਨ। ਪੁਲਸ ਨੇ 1 ਜੁਲਾਈ ਤੋਂ 26 ਅਗਸਤ ਤੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 194 ਨੌਜਵਾਨਾਂ ਦੇ ਚਲਾਨ ਕੱਟੇ। ਉਥੇ ਹੀ ਮੋਬਾਇਲ 'ਤੇ ਗੱਲ ਕਰਦੇ ਹੋਏ ਸੜਕ 'ਤੇ ਚੱਲ ਰਹੇ 181 ਨੌਜਵਾਨ ਅਤੇ ਲੜਕੀਆਂ ਦੇ ਚਲਾਨ ਕੱਟੇ। ਬਾਈਕ 'ਤੇ ਪ੍ਰੈਸ਼ਰ ਹਾਰਨ ਲਗਾ ਕੇ ਭੀੜ 'ਚ ਲੋਕਾਂ ਨੂੰ ਡਰਾਉਣ ਵਾਲੇ 75 ਨੌਜਵਾਨਾਂ ਦੇ ਚਲਾਨ ਕੱਟੇ ਅਤੇ ਹਾਰਨ ਵੀ ਉਤਰਵਾਏ। 

ਨਿਯਮ ਤੋੜਨ ਵਾਲਿਆਂ 'ਚ ਟਰਾਂਸਪੋਰਟਰ, ਸਕੂਲ ਸੰਚਾਲਕ ਸਮੇਤ ਹਰ ਵਰਗ ਸ਼ਾਮਲ 
ਨਿਯਮ ਤੋੜ ਕੇ ਚੱਲਣ ਵਾਲਿਆਂ ਦੀ ਲਿਸਟ ਲੰਬੀ ਹੈ। ਤਕਰੀਬਨ ਹਰ ਸੜਕ 'ਤੇ ਹੋ ਰਹੇ ਹਾਦਸਿਆਂ ਦੇ ਜ਼ਿੰਮੇਵਾਰ ਸਿਰਫ ਬਾਈਕ ਸਵਾਰ ਹੀ ਨਹੀਂ ਹਨ ਸਗੋਂ ਸਮਾਜ ਦਾ ਹਰ ਵਰਗ ਹੈ। ਅੰਕੜਿਆਂ ਦੇ ਆਈਨੇ 'ਚ ਦੇਖੀਏ ਤਾਂ ਪੁਲਸ ਨੇ ਸ਼ਹਿਰ 'ਚ ਲੋਕਾਂ ਨੂੰ ਕੁਚਲਣ ਲਈ ਅਜਿਹੇ 219 ਓਵਰਲੋਡ ਟਿੱਪਰਾਂ ਨੂੰ ਫੜ ਕੇ ਬਾਊਂਡ ਕੀਤਾ ਜਾ ਸਮਰੱਥਾ ਨਾਲ ਕਰੀਬ ਤਿੰਨ ਗੁਣਾ ਤੱਕ ਲੱਦੇ ਸਨ। ਇਨ੍ਹਾਂ 'ਤੇ ਨਾ ਟਰਾਂਸਪੋਰਟਰਸ ਨੇ ਹੀ ਧਿਆਨ ਦਿੱਤਾ ਅਤੇ ਨਾ ਹੀ ਚਾਲਕ ਨੇ। ਇਸ ਦੇ ਇਲਾਵਾ ਅੰਕੜਿਆਂ 'ਚ ਗਿਆਨ ਦੇ ਮੰਦਿਰ ਸਕੂਲ ਵੀ ਹਾਦਸਿਆਂ ਲਈ ਜ਼ਿੰਮੇਵਾਰ ਦੇਖੇ ਗਏ। 

ਪੁਲਸ ਨੇ ਸ਼ਹਿਰ 'ਚ ਘੁੰਮ ਰਹੀਆਂ 25 ਬੱਸਾਂ ਨੂੰ ਫੜਿਆ, ਜਿਨ੍ਹਾਂ 'ਚ ਨਿਯਮਾਂ ਦੇ ਮੁਤਾਬਕ ਜਾਂ ਤਾਂ ਡਰਾਈਵਰ ਦੇ ਕੋਲ ਲਾਇਸੈਂਸ ਨਹੀਂ ਸਨ ਜਾਂ ਫਿਰ ਬੱਸ 'ਚ ਹੋਰ ਕਈ ਕਮੀਆਂ ਸਨ। ਬਿਨਾਂ ਵੈਰੀਫਿਕੇਸ਼ਨ ਅਤੇ ਬੱਸ ਦੀ ਜਾਂਚ ਲਈ ਪਿਛਲੇ ਦਿਨੀਂ ਕਈ ਬੱਸਾਂ ਨਾਲ ਜੁੜੇ ਕਈ ਹਾਦਸੇ ਹੋਏ ਹਨ। ਇੰਨਾ ਹੀ ਨਹੀਂ ਪੁਲਸ ਨੇ ਸਕੂਲਾਂ ਅਤੇ ਮਾਤਾ-ਪਿਤਾ ਦੀ ਲਾਪਰਵਾਹੀ ਕਾਰਨ ਅੰਡਰਏਜ਼ ਵਾਹਨ ਚਲਾਉਣ ਵਾਲੇ 43 ਬੱਚਿਆਂ ਨੂੰ ਫੜਿਆ ਅਤੇ ਚਲਾਨ ਕੱਟ ਕੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਹਾਲਾਂਕਿ ਇਸ ਦਾ ਹੁਣ ਤੱਕ ਕੋਈ ਖਾਸ ਫਰਕ ਨਹੀਂ ਦੇਖਿਆ ਗਿਆ।