ਗੱਡੀਆਂ ਚੁੱਕਣ ਆਈ ਟਰੈਫਿਕ ਪੁਲਸ ਦੀ ਵੈਨ ਨੂੰ ਲੋਕਾਂ ਨੇ ਘੇਰਿਆ

01/20/2019 11:06:27 AM

ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਬੀ.ਆਰ.ਐੱਸ. ਨਗਰ 'ਚ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਗੱਡੀਆਂ ਚੁੱਕਣ ਆਈ ਟ੍ਰੈਫਿਕ ਪੁਲਸ ਦੀ ਵੈਨ ਨੂੰ ਲੋਕਾਂ ਨੇ ਘੇਰ ਲਿਆ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਰਅਸਲ ਟੋਅ ਕਰਨ ਆਈ ਵੈਨ ਨੂੰ ਇਕ ਨੌਜਵਾਨ ਚਲਾ ਰਿਹਾ ਸੀ, ਜਿਸ ਕੋਲ ਵੱਡੀ ਗੱਡੀ ਦਾ ਨਹੀਂ ਸਗੋਂ ਮੋਟਰਸਾਈਕਲ ਚਲਾਉਣ ਦਾ ਲਾਈਸੈਂਸ ਸੀ। ਲਾਈਸੈਂਸ ਦੇ ਨਾਲ-ਨਾਲ ਉਸ ਕੋਲ ਗੱਡੀ ਦੇ ਕਾਗਜ਼ ਵੀ ਪੂਰੇ ਨਹੀਂ ਸਨ ਅਤੇ ਗੱਡੀ ਦਾ ਪਿਛਲਾ ਨੰਬਰ ਵੀ ਪੂਰੀ ਤਰ੍ਹਾਂ ਮਿਟਿਆ ਹੋਇਆ ਸੀ, ਜੋ ਕੈਮਰੇ 'ਚ ਕੈਦ ਹੋ ਗਿਆ। 

ਇਸ ਸਥਾਨ 'ਤੇ ਇਕੱਠੇ ਹੋਏ ਲੋਕਾਂ ਨੇ ਇਸ ਦੀ ਸ਼ਿਕਾਇਤ ਸੀਨੀਅਰ ਪੁਲਸ ਦੇ ਅਧਿਕਾਰੀ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਅਵਤਾਰ ਸਿੰਘ ਨੇ ਕਿਹਾ ਕਿ ਗੱਡੀ ਉਨ੍ਹਾਂ ਨੇ ਬਾਹਰੋਂ ਕਿਰਾਏ 'ਤੇ ਲਿਆਂਦੀ ਹੈ ਅਤੇ ਡਰਾਈਵਰ ਨੇ ਕਾਗਜ਼ ਚੈੱਕ ਕਿਉਂ ਨਹੀਂ ਕੀਤੇ, ਇਸ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਜੋ ਲੋਕਾਂ ਦੀਆਂ ਗੱਡੀਆਂ ਦੇ ਚਲਾਨ ਕਰਕੇ ਗੱਡੀਆਂ ਦੀ ਟੋਅ ਕਰਕੇ ਲੈ ਜਾਂਦੇ ਹਨ, ਅੱਜ ਉਨ੍ਹਾਂ ਦੀਆਂ ਗੱਡੀਆਂ ਦੇ ਹੀ ਕਾਗਜ਼ ਪੂਰੇ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

rajwinder kaur

This news is Content Editor rajwinder kaur