ਟ੍ਰੈਫਿਕ ਜਾਮ ਨੇ ਕਿਰਕਿਰਾ ਕੀਤਾ ਤਿਓਹਾਰ ਦਾ ਮਜ਼ਾ

Tuesday, Aug 08, 2017 - 07:20 AM (IST)

ਲੁਧਿਆਣਾ, (ਜ. ਬ.)- ਨਗਰ ਵਾਸੀਆਂ ਦੇ ਲਈ ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਰੱਖੜੀ ਤਿਓਹਾਰ ਦਾ ਮਜ਼ਾ ਭਾਰੀ ਟ੍ਰੈਫਿਕ ਨੇ ਕਿਰਕਿਰਾ ਕਰ ਦਿੱਤਾ। ਹਾਈਵੇ ਤੋਂ ਲੈ ਕੇ ਨਗਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਜਾਮ ਨੂੰ ਕੰਟਰੋਲ ਕਰਨ ਵਿਚ ਨਗਰ ਦੀ ਟ੍ਰੈਫਿਕ ਪੁਲਸ ਅਸਫਲ ਸਾਬਤ ਹੋਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਔਰਤਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਕਰੀਬ ਇਕ ਤੋਂ ਦੋ ਘੰਟੇ ਤੱਕ ਦੇਰ ਨਾਲ ਪੁੱਜ ਸਕੀਆਂ। ਸਭ ਤੋਂ ਬੁਰੇ ਹਾਲਾਤ ਤਾਂ ਨਗਰ ਦੇ ਭੀੜ ਵਾਲੇ ਪੁਰਾਣੇ ਬਾਜ਼ਾਰਾਂ ਜਿਵੇਂ ਫੀਲਡ ਗੰਜ, ਕਰੀਮਪੁਰਾ, ਸ਼ਿੰਗਾਰ ਰੋਡ, ਜਵਾਹਰ ਨਗਰ ਕੈਂਪ, ਮਾਡਲ ਟਾਊਨ ਮਾਰਕੀਟ, ਘੁਮਾਰ ਮੰਡੀ ਆਦਿ ਵਿਚ ਰਹੇ ਜਿੱਥੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਕਾਰਨ ਲੋਕਾਂ ਨੂੰ ਪੈਦਲ ਚੱਲਦੇ ਵਿਚ ਵੀ ਮੁਸ਼ਕਲ ਪੇਸ਼ ਆਈ। ਹਾਈਵੇ 'ਤੇ ਵੀ ਜਾਮ ਦੇ ਹਾਲਾਤ ਵਿਸਫੋਟਕ ਬਣੇ ਰਹੇ। ਸਮਰਾਲਾ ਚੌਕ ਵਿਚ ਚਾਰੇ ਪਾਸੇ ਕਰੀਬ ਅੱਧਾ ਕਿਲੋਮੀਟਰ ਲੰਬਾ ਆਵਾਜਾਈ ਜਾਮ ਲੱਗ ਗਿਆ ਅਤੇ ਸੜਕਾਂ 'ਤੇ ਰੇਂਗਦੇ ਦਿਖਾਈ ਦਿੱਤੇ।
ਬਾਜ਼ਾਰਾਂ ਵਿਚ ਕਬਜ਼ੇ ਹੋਣ ਕਾਰਨ ਜਾਮ
ਪ੍ਰਮੁੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰਨ ਕਰ ਕੇ ਇਥੇ ਜਾਮ ਦੇ ਹਾਲਾਤ ਬਣ ਜਾਂਦੇ ਹਨ। ਪਹਿਲਾਂ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਦੁਕਾਨ ਦੇ ਬਾਹਰ ਸਜਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਰੇਹੜੀ ਜਾਂ ਫੜ੍ਹੀ ਵਾਲਾ ਆਪਣਾ ਸਾਮਾਨ ਸਜ਼ਾ ਲੈਂਦਾ ਹੈ। ਇਸ ਤੋਂ ਬਾਅਦ ਉਥੇ ਗਾਹਕਾਂ ਦੇ ਵਾਹਨ ਖੜ੍ਹੇ ਕਰਨ ਨਾਲ ਹੋਰਨਾਂ ਲੋਕਾਂ ਦੇ ਨਿਕਲਣ ਲਈ ਰਸਤਾ ਹੀ ਨਹੀਂ ਬਚਦਾ।


Related News