ਟ੍ਰੇਡਰਸ ਫੋਰਮ ਨੇ ਫਿਰੌਤੀਬਾਜ਼ ਗੈਂਗਸਟਰਾਂ ਨੂੰ ਦਿੱਤੀ ਵਾਰਨਿੰਗ

02/21/2018 1:41:23 PM

ਜਲੰਧਰ (ਖੁਰਾਣਾ)— ਮੋਬਾਇਲ ਕਾਰੋਬਾਰੀ ਰਾਜੇਸ਼ ਬਾਹਰੀ ਨੂੰ ਫਿਰੌਤੀਬਾਜ਼ ਗੈਂਗ ਵਲੋਂ ਮਿਲੀ ਧਮਕੀ ਦੇ ਮੱਦੇਨਜ਼ਰ ਟ੍ਰੇਡਰਸ ਫੋਰਮ ਦੀ ਐਮਰਜੈਂਸੀ ਬੈਠਕ ਫਗਵਾੜਾ ਗੇਟ ਵਿਚ ਕੀਤੀ ਗਈ, ਜਿਸ ਵਿਚ ਵਪਾਰੀ ਆਗੂ ਰਵਿੰਦਰ ਧੀਰ, ਰਾਕੇਸ਼ ਗੁਪਤਾ, ਅਮਿਤ ਸਹਿਗਲ, ਬਲਜੀਤ ਸਿੰਘ ਆਹਲੂਵਾਲੀਆ, ਸੁਰੇਸ਼ ਗੁਪਤਾ, ਵਿਪਨ ਪ੍ਰਿੰਜਾ, ਸੰਦੀਪ ਗਾਂਧੀ, ਜੁਆਏ ਮਲਿਕ, ਸੋਮਨਾਥ ਸ਼ਰਮਾ, ਗੁਰਮੀਤ ਸਿੰਘ ਰੂਬੀ, ਸੰਜੀਵ ਤਲਵਾੜ, ਬਲਵੀਰ ਸਿੰਘ, ਜਸਵੰਤ ਅਰੋੜਾ, ਸੁਮਿਤ ਸ਼ਰਮਾ, ਸਰਬਜੀਤ ਸਿੰਘ, ਸੰਦੀਪ ਵਿਰਮਾਨੀ, ਉਮੇਸ਼ ਮੁਰਗਈ, ਰਿੱਕੀ ਚੱਢਾ, ਪ੍ਰੀਤਮ ਸਿੰਘ ਚੱਢਾ, ਰਾਜਿੰਦਰ ਮਹਾਜਨ ਤੇ ਅਮਰੀਕ ਸਿੰਘ ਖੁਮਾਰ ਆਦਿ ਖਾਸ ਤੌਰ 'ਤੇ ਸ਼ਾਮਲ ਹੋਏ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਵਪਾਰ ਪਹਿਲਾਂ ਹੀ ਤਬਾਹ ਹੋਣ ਕੰਢੇ ਹੈ ਅਤੇ ਹੁਣ ਫਿਰੌਤੀ ਦੀਆਂ ਧਮਕੀਆਂ ਨਾਲ ਉਦਯੋਗ ਹੋਰ ਪ੍ਰਭਾਵਿਤ ਹੋਵੇਗਾ, ਇਸ ਲਈ ਸਰਕਾਰ ਅਤੇ ਪੁਲਸ ਗੈਂਗਸਟਰਾਂ ਦਾ ਤੇਜ਼ੀ ਨਾਲ ਸਫਾਇਆ ਕਰੇ ਅਤੇ ਉਦਯੋਗਿਕ ਖੇਤਰ ਵਿਚ ਪੁਲਸ ਗਸ਼ਤ ਵਧਾਈ ਜਾਵੇ। ਵਪਾਰੀ ਆਗੂਆਂ ਨੇ ਫਿਰੌਤੀਬਾਜ਼ ਗੈਂਗਸਟਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਵਪਾਰੀ ਇਕਜੁੱਟ ਹਨ। ਅਜਿਹੀ ਧੱਕੇਸ਼ਾਹੀ ਸ਼ਹਿਰ ਵਿਚ ਨਹੀਂ ਹੋਣ ਦਿੱਤੀ ਜਾਵੇਗੀ।