ਟਮਾਟਰ ਹੋਇਆ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ, ਕਈ ਗੁਣਾ ਵਧੇ ਭਾਅ

07/05/2020 5:19:57 PM

ਬੁਢਲਾਡਾ ( ਬਾਂਸਲ) - ਜਿੱਥੇ ਕੋਰੋਨਾ ਸੰਕਟ ਦੀ ਮਾਰ ਝੱਲ ਰਹੇ ਲੋਕਾਂ ਦੇ ਖਾਣੇ ਦਾ ਸੁਆਦ ਸਬਜ਼ ਦੀਆਂ ਵੱਧ ਰਹੀਆ ਕੀਮਤਾਂ ਨੇ ਖਰਾਬ ਕਰ ਦਿੱਤਾ ਹੈ। ਉੱਥੇ ਹੀ ਗਰੀਬ ਲੋਕਾਂ ਦੀ ਪਹੁੰਚ ਤੋਂ ਟਮਾਟਰ ਦੂਰ ਹੁੰਦਾ ਜਾ ਰਿਹਾ ਹੈ ਅਤੇ ਰਸੋਈਆ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਕੁਝ ਸਮੇਂ ਪਹਿਲਾਂ ਟਮਾਟਰ 10 ਤੋਂ 15 ਰੁਪਏ ਕਿਲੋ ਤੱਕ ਵਿਕ ਰਿਹਾ ਸੀ। ਪਰ ਹੁਣ 40 ਤੋਂ 60 ਰੁਪਏ ਤੱਕ ਬਜਾਰ ਵਿਚ ਵਿਕ ਰਿਹਾ ਹੈ। ਇਸੇ ਤਰ੍ਹਾਂ ਆਲੂ ਅਤੇ ਹੋਰ ਸਬਜ਼ੀਆ ਦੀਆਂ ਵਧੀਆ ਕੀਮਤਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰੱੱਖਿਆ ਹੈ। ਇੱਕ ਮਹੀਨੇ ਤੋਂ ਪਹਿਲਾਂ ਟਮਾਟਰਾਂ ਨੂੰ ਕੋਈ ਪੁੱਛ ਨਹੀਂ ਰਿਹਾ ਸੀ। ਹਿਮਾਚਲ ਪ੍ਰਦੇਸ ਤੋਂ ਨਵੀਂ ਫਸਲ ਤੋਂ ਬਾਅਦ ਹੀ ਕੀਮਤਾਂ ਘੱਟ ਹੋਣ ਦਾ ਅਨੁਮਾਨ ਹੈ। ਦਿੱਲੀ ਵਿਚ ਟਮਾਟਰ 60 ਤੋਂ 90 ਪ੍ਰਤੀ ਕਿੱਲੋ ਰੁਪਏ ਵਿਕ ਰਿਹਾ ਹੈ।

ਪਰ ਡੀਜਲਾਂ ਦੀਆਂ ਵਧੀਆ ਕੀਮਤਾਂ ਅਤੇ ਮੀਂਹ ਦੇ ਕਾਰਨਾਂ ਕਾਰਨ ਇਸ ਦੇ ਭਾਅ ਅਸਮਾਨੀ ਪਹੁੰਚ ਰਹੇ ਹਨ। ਡੀਜ਼ਲ ਮਹਿੰਗਾਂ ਹੋਣ ਕਾਰਨ ਇਸ ਦੀ ਲੋਡਿੰਗ ਅਤੇ ਅਣਲੋਡਿੰਗ ਵੀ ਮਹਿੰਗੀ ਹੋ ਚੁੱਕੀ ਹੈ। ਜ਼ਿਆਦਾਤਰ ਸਬਜੀਆਂ ਵਿਚ ਟਮਾਟਰ ਦੀ ਵਰਤੋਂ ਹੁੰਦੀ ਹੈ। ਇਸ ਲਈ ਇਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਮੋਨਿਕਾ, ਸ਼ਿਲਪੀ ਜਿੰਦਲ, ਜਗਜੀਤ ਕੌਰ, ਰਵਿੰਦਰ ਕੌਰ, ਵੰਧਨਾਂ, ਰੇਨੂੰ ਬਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਸਬਜੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। 

Harinder Kaur

This news is Content Editor Harinder Kaur