ਫਾਸਟੈਗ ਲਗਾਉਣਾ ਹੋਵੇਗਾ ਜ਼ਰੂਰੀ ਨਹੀਂ ਤਾਂ ਜੇਬ ਹੋਵੇਗੀ ਢਿੱਲੀ

01/17/2020 4:19:44 PM

ਲੁਧਿਆਣਾ (ਜ.ਬ.) : ਕੇਂਦਰ ਸਰਕਾਰ ਦੇ ਰਾਸ਼ਟਰੀ ਮਾਰਗ ਅਤੇ ਸੜਕ ਪਰਿਵਹਨ ਮੰਤਰਾਲਾ ਨੇ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਦੇ ਬਿਨਾਂ ਲੰਘਣ ਵਾਲੇ ਵਾਹਨਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਵਲੋਂ ਇਹ ਹੁਕਮ ਦਿੱਤਾ ਗਿਆ ਹੈ ਕਿ ਜਿਸ ਵਾਹਨ 'ਤੇ ਫਾਸਟੈਗ ਨਹੀਂ ਲੱਗਾ, ਉਸ ਤੋਂ ਵਾਰ ਵਾਰ ਟੋਲ ਵਸੂਲ ਕੀਤਾ ਜਾਵੇਗਾ ਕਿਉਂਕਿ ਜੋ ਵਾਹਨ ਕੈਸ਼ ਲੈਣ ਨਾਲ ਗੁਜ਼ਰਦੇ ਸੀ ਪਹਿਲਾਂ ਉਹ ਟੋਲ ਤੋਂ ਗੁਜ਼ਰਨ ਲਈ ਲਈ ਆਉਣ ਜਾਣ ਦਾ 24 ਘੰਟੇ ਦਾ ਡੇਲੀ ਪਾਸ ਲੈ ਲੈਂਦੇ ਸੀ। ਜਿਸ ਤੋਂ ਵਾਹਨ 24 ਘੰਟੇ ਤੱਕ 'ਚ ਜਿੰਨੀ ਵਾਰ ਟੋਲ ਤੋਂ ਗੁਜ਼ਰ ਸਕਦਾ ਸੀ ਪਰ ਅੱਜ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ 24 ਘੰਟੇ ਦਾ ਡੇਲੀ ਪਾਸ ਬੰਦ ਕਰ ਦਿੱਤਾ ਗਿਆ ਹੈ। ਹੁਣ ਜੋ ਵਾਹਨ ਫਾਸਟੈਗ ਤੋਂ ਬਿਨਾਂ ਟੋਲ ਤੋਂ ਲੰਘੇਗਾ, ਉਸ ਨੂੰ ਓਨੀ ਵਾਰ ਹੀ ਟੋਲ ਦੇਣਾ ਪਵੇਗਾ।

ਫਾਸਟੈਗ ਲਗਾਉਣ ਦੀ ਵਧਾਈ ਤਰੀਕ
ਕੇਂਦਰ ਸਰਕਾਰ ਦੇ ਰਾਸ਼ਟਰੀ ਰਾਜ ਮਾਰਗ ਵਿਭਾਗ ਨੇ ਵਾਹਨ ਚਾਲਕਾਂ ਨੂੰ ਫਾਸਟੈਗ ਲਾਉਣ ਦੀ ਪਹਿਲਾਂ 15 ਜਨਵਰੀ ਤਕ ਤਰੀਕ ਦਿੱਤੀ ਹੋਈ ਸੀ ਪਰ ਹੁਣ ਤੱਕ ਸਾਰੇ ਵਾਹਨਾਂ 'ਤੇ ਫਾਸਟੈਗ ਨਾ ਲੱਗਣ ਕਾਰਨ ਵਿਭਾਗ ਨੇ ਇਹ ਤਰੀਕ 15 ਫਰਵਰੀ ਤੱਕ ਵਧਾ ਦਿੱਤੀ ਹੈ ਅਤੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਲਾਈਨਾਂ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ। ਜਦੋਂ ਦੇਸ਼ ਦੇ 65 ਟੋਲ ਬੈਰੀਅਰਾਂ 'ਤੇ ਕੈਸ਼ ਲੈਣ ਵਾਲੀਆਂ ਹੁਣ ਕੇਵਲ 2 ਲਾਈਨਾਂ ਬਣਾ ਦਿੱਤੀਆਂ ਗਈਆਂ ਹਨ, ਜੋ ਪਹਿਲਾਂ 3 ਸਨ।

ਵਾਹਨ ਚਾਲਕਾਂ ਨੂੰ ਕੀਤਾ ਜਾ ਰਹੇ ਜਾਗਰੂਕ
ਟੋਲ ਪਲਾਜ਼ਾ 'ਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਿਨਾ ਫਾਸਟੈਗ ਦੇ ਵਾਹਨ ਲੈ ਕੇ ਲੰਘ ਰਹੇ ਵਾਹਨਾਂ ਨੂੰ ਦੁੱਗਣਾ ਟੋਲ ਦੋਣਾ ਹੋਵੇਗਾ ਪਰ ਵਾਹਨ ਚਾਲਕਾਂ ਦੇ ਫਾਸਟੈਗ ਨਾ ਲਗਾਉਣ ਕਾਰਨ ਹਰ ਰੋਜ਼ ਕੈਸ਼ ਲੈਣ 'ਚ ਭਾਰੀ ਜਾਮ ਲੱਗਾ ਰਹਿੰਦਾ ਹੈ ਅਤੇ ਕਈ-ਕਈ ਘੰਟੇ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਕਈ ਵਾਰ ਵਾਹਨ ਚਾਲਕ ਫਾਸਟੈਗ ਦੇ ਮੁੱਦੇ 'ਤੇ ਚੁੱਪੀ ਸਾਧ ਲੈਂਦੇ ਹਨ ਪਰ ਵਾਹਨ ਚਾਲਕਾਂ ਨੂੰ ਝਟਕਾ ਦੇਣ ਲਈ ਵਿਭਾਗ ਨੇ ਵਾਰ-ਵਾਰ ਟੋਲ ਵਸੂਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਜਦੋਂ ਵਾਹਨ ਚਾਲਕ ਨੂੰ ਵਾਰ-ਵਾਰ ਟੋਲ ਦੇਣਾ ਪਵੇਗਾ ਤਾਂ ਫਾਸਟੈਗ ਜ਼ਰੂਰ ਲਗਵਾਏਗਾ।

Anuradha

This news is Content Editor Anuradha