''ਆਪ'' ਵਿਧਾਇਕ ਦੀ ਸ਼ਿਕਾਇਤ ''ਤੇ ਵੱਡੀ ਕਾਰਵਾਈ, ਟੋਲ ਪਲਾਜ਼ਾ ਕੰਪਨੀ ਨੂੰ 7 ਲੱਖ ਰੁਪਏ ਜੁਰਮਾਨਾ

04/23/2022 10:17:44 PM

ਰੂਪਨਗਰ (ਵਿਜੇ) :  ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ 16 ਅਪ੍ਰੈਲ ਨੂੰ ਰੂਪਨਗਰ ਤੋਂ ਚੰਡੀਗੜ੍ਹ ਰੋਡ ’ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਦੀ ਚੈਕਿੰਗ ਕੀਤੀ ਸੀ, ਜਿਸ ’ਚ ਨਾ ਕੋਈ ਫਸਟ ਏਡ ਤੱਕ ਦਾ ਕੋਈ ਸਾਮਾਨ ਸੀ ਅਤੇ ਨਾ ਹੀ ਮੈਡੀਕਲ ਅਟੈਂਡਟ ਸੀ, ਜਦਕਿ ਆਕਸੀਜਨ ਸਿਲੰਡਰ ਦੀਆਂ ਪਾਈਪਾਂ ਖੁੱਲ੍ਹੀਆਂ ਪਈਆਂ ਸਨ। ਇਸ ਸਾਰੇ ਮਾਮਲੇ ਦੀ ਸ਼ਿਕਾਇਤ ਵਿਧਾਇਕ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਹਾਈਵੇ ਮੈਨਟੇਨਸ-ਕਮ-ਰੈਜ਼ੀਡੈਂਟ ਇੰਜੀਨੀਅਰ ਨੇ ਬੀ. ਐੱਸ. ਸੀ.-ਸੀ. ਐਂਡ. ਸੀ. ਕੰਪਨੀ ਨੂੰ ਐਂਬੂਲੈਂਸ ਦੇ ਮਾੜੇ ਪ੍ਰਬੰਧਾਂ ਲਈ ਅਤੇ ਐਗਰੀਮੈਂਟ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਲਈ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੀ. ਐੱਸ. ਸੀ.-ਸੀ. ਐਂਡ. ਸੀ. ਕੰਪਨੀ ਨੂੰ ਜੁਰਮਾਨਾ ਦੇਣ ਦੇ ਨਾਲ ਐਂਬੂਲੈਂਸ ਸੇਵਾਵਾਂ ਨੂੰ ਤੁਰੰਤ ਠੀਕ ਕਰਨ ਦੇ ਵੀ ਆਦੇਸ਼ ਹੋਏ ਹਨ।

ਇਹ ਵੀ ਪੜ੍ਹੋ :  ਮਨੀਸ਼ ਤਿਵਾੜੀ ਦਾ ਨਵਜੋਤ ਸਿੱਧੂ 'ਤੇ ਤਿੱਖਾ ਹਮਲਾ, ਦੱਸਿਆ ਕਾਂਗਰਸ ਦਾ ਕਿਰਾਏਦਾਰ

ਜ਼ਿਕਰਯੋਗ ਹੈ ਕਿ ਐਡਵੋਕੇਟ ਦਿਨੇਸ਼ ਚੱਢਾ ਨੇ ਜਦੋਂ ਐਂਬੂਲੈਂਸ ਦੀ ਖ਼ਸਤਾ ਹਾਲਤ ਹੋਣ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਪਿਛਲੇ ਤਿੰਨ ਕੁ ਸਾਲ ਤੋਂ ਇਸ ਐਂਬੂਲੈਂਸ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ। ਇਸ ਐਂਬੂਲੈਂਸ ਦੀ ਆਰ. ਸੀ. ਪਾਸ ਨਹੀਂ ਸੀ , ਇਹ ਸਿਰਫ਼ ਇਕ ਟੈਕਸੀ ਦੇ ਰੂਪ ’ਚ ਕੰਮ ਕਰਦੀ ਹੈ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੌਕੇ ’ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਇਹ ਐਂਬੂਲੈਂਸ ਦੀ ਚੈਕਿੰਗ ਕਰ ਕੇ ਸ਼ਰਤਾਂ ਨਾ ਪੂਰੀਆਂ ਕਰਨ ’ਤੇ ਬਣਦੀ ਕਰਵਾਈ ਕੀਤੀ ਜਾਵੇ ਅਤੇ ਜਲਦੀ ਐਂਬੂਲੈਂਸ ਸੇਵਾਵਾਂ ਦੀ ਹਾਲਤ ’ਚ ਸੁਧਾਰ ਕੀਤਾ ਜਾਵੇ, ਜਿਸ ’ਤੇ ਕਾਰਵਾਈ ਕਰਦੇ ਐਂਬੂਲੈਂਸ ਕੰਪਨੀ ਬੀ. ਐੱਸ. ਸੀ.-ਸੀ. ਐਂਡ. ਸੀ. ਨੂੰ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਨੋਟ :ਟੋਲ ਪਲਾਜ਼ਾ ਕੰਪਨੀ ਖ਼ਿਲਾਫ਼ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal