ਟੋਲ ਪਲਾਜ਼ੇ ’ਤੇ ਲੱਗੇ ਧਰਨੇ ’ਚ ਕਾਲੇ ਕਾਨੂੰਨਾਂ ਖ਼ਿਲਾਫ਼ ਗਰਜੇ ਸਾਹਿਤਕਾਰ

12/25/2020 5:06:41 PM

ਬਾਘਾ ਪੁਰਾਣਾ (ਚਟਾਨੀ) : ਸਾਹਿਤ ਸਭਾ ਬਾਘਾ ਪੁਰਾਣਾ ਦੇ ਨੁਮਾਇੰਦਿਆਂ ਨੇ ਚੰਦ ਪੁਰਾਣਾ ਟੋਲ ਪਲਾਜ਼ੇ ਕੋਲ਼ ਲੱਗੇ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਹਿਤ ਸਭਾ ਦੇ ਲੇਖਕਾਂ ਬੁਲਾਰਿਆਂ ਅਤੇ ਕਵੀਆਂ ਨੇ ਕਵੀਸ਼ਰੀਆਂ, ਕਵਿਤਾਵਾਂ, ਭਾਸ਼ਣਾਂ ਅਤੇ ਨਾਟਕਾਂ ਨਾਲ ਮਾਹੌਲ ਨੂੰ ਸਾਹਿਤਕ ਤੇ ਜੋਸ਼ੀਲਾ ਬਣਾ ਦਿੱਤਾ। ਇਸ ਮੌਕੇ ਛਿੰਦਾ ਸਿੰਘ ਦੀ ਟੀਮ ਨੇ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਨਾਟਕ ਵੀ ਖੇਡਿਆ। ਬੁਲਾਰਿਆਂ ਵਿਚ ਮੁਕੰਦ ਕਮਲ, ਸਰਬਜੀਤ ਸਮਾਲਸਰ ਅਤੇ ਯਸ਼ਪਾਲ ਚਟਾਨੀ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ।

ਰਚਨਾਵਾਂ ਦੇ ਦੌਰ ’ਚ ਗੁਰਮੇਜ ਗੇਜਾ, ਲਖਵੀਰ ਕੋਮਲ, ਸਾਧੂ ਰਾਮ ਲੰਗੇਆਣਾ, ਕਰਮ ਸਿੰਘ ਕਰਮ, ਸੁਰਜੀਤ ਕਾਲੇਕੇ, ਪ੍ਰਗਟ ਢਿੱਲੋਂ, ਜਗਦੀਸ਼ ਪ੍ਰੀਤਮ, ਤਰਸੇਮ ਲੰਡੇ, ਜਸਕਰਨ ਲੰਡੇ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ ,ਚਮਕੌਰ ਸਿੰਘ ਬਾਘੇਵਾਲੀਆ ਅਤੇ ਹਰਵਿੰਦਰ ਰੋਡੇ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਹਿਤ ਸਭਾ ਬਾਘਾ ਪੁਰਾਣਾ ਦੇ ਨੁਮਾਇੰਦਿਆਂ ਵੱਲੋਂ ਕਿਸਾਨਾਂ ਦੇ ਪ੍ਰਧਾਨ ਗੁਰਦਾਸ ਸਿੰਘ ਸੇਖਾ, ਕੈਸ਼ੀਅਰ ਅਜੀਤ ਸਿੰਘ ਡੇਮਰੂ ਅਤੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਨੂੰ ਸੰਘਰਸ਼ ਵਿਚ ਯੋਗਦਾਨ ਪਾਉਂਦਿਆਂ 2100 ਦੀ ਆਰਥਿਕ ਮਦਦ ਵੀ ਕੀਤੀ।

ਸਮਾਗਮ ਦੇ ਅੰਤ ਵਿਚ ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਰੋਡੇ ਅਤੇ ਚਮਕੌਰ ਸਿੰਘ ਬਾਘੇਵਾਲੀਆ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਜਾਇਜ਼ ਅਤੇ ਹੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਰਣਧੀਰ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ ਅਤੇ ਹਰਦੇਵ ਸਿੰਘ ਆਦਿ ਹਾਜ਼ਰ ਸਨ।

Gurminder Singh

This news is Content Editor Gurminder Singh