ਅੱਜ ਤੋਂ ਪੰਜਾਬ ਦੇ ਟੋਲ ਪਲਾਜ਼ਾ ਦੀ ਫੀਸ 'ਚ ਹੋਇਆ ਵਾਧਾ, ਇਥੇ ਵੇਖੋ ਨਵੀਂ ਰੇਟ ਲਿਸਟ

09/01/2023 9:27:11 AM

ਲੁਧਿਆਣਾ (ਅਨਿਲ)- ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ ਹਰ ਸਾਲ ਵਾਂਗ ਇਸ ਸਾਲ ਵੀ ਟੋਲ ਫੀਸ ’ਚ ਵਾਧਾ ਕੀਤਾ ਗਿਆ ਹੈ, ਜੋ 1 ਸਤੰਬਰ ਤੋਂ ਲਾਗੂ ਹੋ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪਾਣੀਪਤ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਟੋਲ ਪਲਾਜ਼ਿਆਂ ਦੇ ਰੇਟਾਂ ਵਿਚ 31 ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ’ਚ ਵਾਧਾ ਕਰ ਕੇ ਹੁਣ 10 ਤੋਂ 15 ਫੀਸਦੀ ਜ਼ਿਆਦਾ ਟੋਲ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ 2 ਲੋਕਾਂ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ

ਅੱਜ ਲਾਡੋਵਾਲ ਟੋਲ ਪਲਾਜ਼ਾ ’ਤੇ ਪੁਰਾਣੀਆਂ ਰੇਟ ਲਿਸਟਾਂ ਉਤਾਰ ਕੇ ਨਵੀਆਂ ਵਧੇ ਹੋਏ ਰੇਟਾਂ ਦੀਆਂ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਰਾਤ 12 ਵਜੇ ਤੋਂ ਇਹ ਨਵੀਆਂ ਦਰਾਂ ਵਾਹਨਾਂ ’ਤੇ ਲਾਗੂ ਕਰ ਦਿੱਤੀਆਂ ਜਾਣਗੀਆਂ। ਜਦੋਂ ਇਸ ਟੋਲ ਰੇਟ ’ਚ ਹੋਏ ਵਾਧੇ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਅਨੂਪ ਦਾਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਵੱਲੋਂ ਲੋਕਲ ਮਹੀਨਾ ਪਾਸ ਪੁਰਾਣੇ ਰੇਟ ’ਤੇ ਹੀ ਬਣਾਏ ਜਾ ਰਹੇ ਹਨ। ਉਨ੍ਹਾਂ ’ਚ ਕੋਈ ਵੀ ਵਾਧਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ: ਫਲੋਰੀਡਾ ਦੇ ਤੱਟ ਨਾਲ ਟਕਰਾਇਆ ਤੂਫ਼ਾਨ 'ਇਡਾਲੀਆ', ਨਦੀ 'ਚ ਤਬਦੀਲ ਹੋਈਆਂ ਸੜਕਾਂ

ਹਰ ਵਾਹਨ ਦੀ ਟੋਲ ਫੀਸ ’ਚ ਹੋਇਆ ਵਾਧਾ

ਇਹ ਵੀ ਪੜ੍ਹੋ: 80 ਫ਼ੀਸਦੀ ਭਾਰਤੀਆਂ ਲਈ ਨਰਿੰਦਰ ਮੋਦੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry