ਜਨਤਕ ਪਖਾਨਿਆਂ ਦੀ ਤਰਸਯੋਗ ਹਾਲਤ ਦੇ ਰਹੀ ਹੈ ਬਿਮਾਰੀਆਂ ਨੂੰ ਸੱਦਾ

11/13/2017 5:11:07 PM

ਬੁਢਲਾਡਾ (ਬਾਂਸਲ) - ਜਨਤਕ ਪਖਾਨਿਆਂ ਦੀ ਤਰਸਯੋਗ ਹਾਲਤ ਤੇ ਚਿੰਤਾਂ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਨੇ ਐੱਸ. ਡੀ. ਐੱਮ. ਨੂੰ ਇੱਕ ਪੱਤਰ ਲਿੱਖ ਕੇ ਜਨਤਕ ਪਖਾਨਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਸੋਮਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਲਈ ਖਰੀਦ ਕੇਦਰਾਂ, ਮਾਰਕਿਟ ਕਮੇਟੀ ਅਧੀਨ ਮੁੱਖ ਮੰਡੀਆਂ 'ਚ ਬਣੇ ਹੋਏ ਜਨਤਕ ਪਖਾਨਿਆਂ 'ਚ ਸਫਾਈ ਨਾ ਹੋਣ ਕਾਰਨ ਬਦਬੂਦਾਰ ਮਾਹੌਲ ਬਣੀਆਂ ਹੋਇਆ ਹੈ। ਉਨ੍ਹਾਂ ਦੱਸਿਆਂ ਕਿ ਸ਼ਹਿਰ ਦੀ ਹਦੂਦ 'ਚ ਇੱਕ ਵੀ ਜਨਤਕ ਖਪਾਨੇ ਨਾ ਹੋਣਾ ਵੀ ਚਿੰਤਾਂ ਦਾ ਵਿਸ਼ਾ ਹੈ। ਸ਼ਹਿਰ 'ਚ 1975 ਤੋਂ ਸਥਾਪਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਮਰਦ ਪਿਸ਼ਾਬ ਘਰ ਹੈ ਤੋਂ ਇਲਾਵਾ ਸ਼ਹਿਰ 'ਚ ਕੋਈ ਵੀ ਖਪਾਨੇ ਜਾਂ ਇਸਤਰੀਆਂ ਲਈ ਜਨਤਕ ਪਖਾਨੇ ਨਹੀਂ ਹਨ। ਉਨ੍ਹਾਂ ਪੱਤਰ ਰਾਹੀਂ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ।