''ਆਪ'' ਦੀ ਕਾਨਫਰੰਸ ਲਈ ਪਿੰਡਾਂ ''ਚ ਤੂਫਾਨੀ ਦੌਰੇ ਸ਼ੁਰੂ

07/24/2017 4:39:49 AM

ਬਾਬਾ ਬਕਾਲਾ ਸਾਹਿਬ,  (ਅਠੌਲਾ)-  ਦਲਬੀਰ ਸਿੰਘ ਟੌਂਗ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਪਾਰਟੀ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਸਿਆਸੀ ਕਾਨਫਰੰਸ ਸਬੰਧੀ ਹਲਕੇ ਦੇ ਦਰਜਨਾਂ ਪਿੰਡਾਂ 'ਚ ਤੂਫਾਨੀ ਦੌਰੇ ਕਰਦੇ ਹੋਏ ਲੋਕਾਂ ਨੂੰ ਕਾਨਫਰੰਸ ਵਿਚ ਵੱਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ। ਉਨ੍ਹਾਂ ਬਾਬਾ ਬਕਾਲਾ ਸਾਹਿਬ, ਕੰਮੋਕੇ, ਰਜਾਦੇਵਾਲ, ਸਠਿਆਲਾ, ਬੁਤਾਲਾ ਰਾਜਪੁਰਾ, ਸੇਰੋਂ ਬਾਘਾ, ਸ਼ਾਹਪੁਰ, ਜਮਾਲਪੁਰ, ਘੋਗੇ ਆਦਿ ਪਿੰਡਾਂ ਵਿਚ ਤੂਫਾਨੀ ਦੌਰੇ ਕੀਤੇ ਗਏ। ਟੌਂਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਵਿਚ ਪੰਜਾਬ ਪ੍ਰਧਾਨ ਭਗਵੰਤ ਮਾਨ (ਐੱਮ. ਪੀ.), ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਐੱਚ. ਐੱਸ. ਫੂਲਕਾ ਤੇ ਸਮੁੱਚੀ ਲੀਡਰਸ਼ਿਪ ਪਹੁੰਚੇਗੀ।
ਇਸ ਮੌਕੇ ਨਿਸ਼ਾਨ ਸਿੰਘ ਬੋਦੇਵਾਲ, ਬਲਵਿੰਦਰ ਸਿੰਘ ਜਸਪਾਲ ਰਿਟਾ. ਐੱਸ. ਡੀ. ਓ., ਸਵਿੰਦਰ ਸਿੰਘ ਸਠਿਆਲਾ ਰਿਟਾ. ਐੱਸ. ਡੀ. ਓ., ਮਨਮੋਹਣ ਸਿੰਘ ਸਰਪੰਚ ਕੰਮੋਕੇ, ਜੀ. ਬੀ. ਸਰ ਸਠਿਆਲਾ, ਸੁਰਜੀਤ ਸਿੰਘ ਕੰਗ, ਅਜਮੇਰ ਸਿੰਘ ਬੱਲ, ਰੇਸ਼ਮ ਸਿੰਘ ਬਾਬਾ ਬਕਾਲਾ ਸਾਹਿਬ, ਚੰਨਾ ਸਿੰਘ ਮੈਂਬਰ, ਅਵਤਾਰ ਸਿੰਘ ਸਠਿਆਲਾ, ਗੁਰਬਾਜ ਸਿੰਘ, ਬੀਰ ਸਿੰਘ, ਪਿਛੌਰਾ ਸਿੰਘ, ਵੀਰ ਸਿੰਘ, ਰਤਨ ਸਿੰਘ, ਪਰਮਜੀਤ ਸਿੰਘ, ਜਗਰੂਪ ਸਿੰਘ, ਹੀਰਾ ਸਿੰਘ, ਸਿਕੰਦਰ ਸਿੰਘ, ਬਲਜੀਤ ਸਿੰਘ, ਰਘਵਿੰਦਰ ਸਿੰਘ ਤੇ ਹੋਰ ਵਲੰਟੀਅਰ ਮੌਜੂਦ ਸਨ।