ਟੀਟੂ ਬਾਣੀਏ ਨੇ ਰਵਨੀਤ ਬਿੱਟੂ ਨੂੰ ਸੁਣਾਈਆਂ ਖਰੀਆਂ-ਖਰੀਆਂ

07/27/2020 3:39:37 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਚੁੱਕੇ ਟੀਟੂ ਬਾਣੀਆ ਸੋਮਵਾਰ ਨੂੰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਨਮੂਨੇ ਲੈ ਕੇ ਡੀ. ਸੀ. ਦਫ਼ਤਰ ਪੁੱਜੇ। ਡੀ. ਸੀ. ਦਫ਼ਤਰ ਅੱਗੇ ਧਰਨੇ 'ਤੇ ਬੈਠੇ ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰਾਂ ਆਈਆਂ ਅਤੇ ਗਈਆਂ ਪਰ ਬੁੱਢੇ ਨਾਲੇ ਦੀ ਸਮੱਸਿਆ ਉੱਥੇ ਦੀ ਉੱਥੇ ਹੀ ਹੈ ਅਤੇ ਬੁੱਢੇ ਨਾਲੇ ਦਾ ਹੱਲ ਅੱਜ ਤੱਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਬੁੱਢਾ ਨਾਲਾ ਲੋਕਾਂ ਨੂੰ ਬਿਮਾਰੀਆਂ ਲਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਰਵਨੀਤ ਬਿੱਟੂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ 3 ਸਾਲਾਂ ਅੰਦਰ ਬੁੱਢੇ ਨਾਲੇ ਦੀ ਕਾਇਆ ਕਲਪ ਕਰ ਦੇਣਗੇ ਪਰ ਬੁੱਢਾ ਨਾਲਾ ਅੱਜ ਵੀ ਉਨ੍ਹਾਂ ਹੀ ਹਾਲਾਤਾਂ 'ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁੱਤੀ ਪਈ ਹੈ, ਇਸ ਕਰਕੇ ਉਹ ਸਰਕਾਰਾਂ ਨੂੰ ਜਗਾਉਣ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਕਰੰਟ ਦੇਣ ਦੀ ਹੁਣ ਲੋੜ ਹੈ ਕਿਉਂਕਿ ਉਹ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਬੁੱਢੇ ਨਾਲੇ ਦਾ ਹੱਲ ਨਾ ਹੋਇਆ ਤਾਂ ਉਹ ਨਾਲੇ 'ਚ ਮਰੇ ਹੋਏ ਜਾਨਵਰ ਬੋਰੀਆਂ 'ਚ ਪਾ ਕੇ ਅਗਲੀ ਵਾਰ ਡੀ. ਸੀ. ਦਫ਼ਤਰ ਅੱਗੇ ਆ ਕੇ ਬੈਠਣਗੇ।

Babita

This news is Content Editor Babita