ਜਲੰਧਰ: ਮੁੜ ਚਰਚਾ 'ਚ ਟਿੰਕੂ ਕਤਲ ਦਾ ਮਾਮਲਾ, ਪਰਿਵਾਰ ਨੇ ਪੁਲਸ ਕਮਿਸ਼ਨਰ ਅੱਗੇ ਰੱਖੀ ਇਹ ਮੰਗ

06/09/2021 1:13:40 PM

ਜਲੰਧਰ (ਜ. ਬ.)– ਪ੍ਰੀਤ ਨਗਰ ਵਿਚ ਕਾਰੋਬਾਰੀ ਗੁਰਮੀਤ ਸਿੰਘ ਉਰਫ਼ ਟਿੰਕੂ ਮਰਡਰ ਕੇਸ ਦੀ ਜਾਂਚ ਤੋਂ ਨਾਖੁਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੰਗਲਵਾਰ ਨੂੰ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲੇ। ਇਸ ਦੌਰਾਨ ਪੀੜਤ ਪਰਿਵਾਰ ਦੇ ਨਾਲ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਵੀ ਸਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਟਿੰਕੂ ਦੀ ਹੱਤਿਆ ਦੇ 94 ਦਿਨ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਫੜਨ ਅਤੇ ਉਨ੍ਹਾਂ ਨੂੰ ਸ਼ਹਿ ਅਤੇ ਮਦਦ ਦੇਣ ਵਾਲਿਆਂ ਨੂੰ ਵੀ ਅਰੈਸਟ ਕਰਨ ਦੀ ਮੰਗ ਕੀਤੀ। ਇਸ ਦੌਰਾਨ ਟਿੰਕੂ ਦੀ ਬੇਟੀ ਸੀਰਤ ਵੀ ਇਨਸਾਫ਼ ਮੰਗਣ ਲਈ ਆਈ ਸੀ।

ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼

ਟਿੰਕੂ ਦੀ ਪਤਨੀ ਸੰਗੀਤ ਕੌਰ, ਮਾਂ ਚਰਨਜੀਤ ਕੌਰ, ਪਿਤਾ ਸੁਰਿੰਦਰਪਾਲ ਅਤੇ ਭਰਾ ਸੋਨੂੰ ਨੇ ਸੀ. ਪੀ. ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮ ਪੁਨੀਤ ਸ਼ਰਮਾ, ਨਰਿੰਦਰ ਲੱਲੀ ਅਤੇ ਹੋਰ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕੇ. ਡੀ. ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸੀ. ਪੀ. ਨੂੰ ਇਸ ਕੇਸ ਵਿਚ ਐੱਸ. ਆਈ. ਟੀ. ਬਣਾਉਣ ਲਈ ਕਿਹਾ ਕਿਉਂਕਿ ਪੀੜਤ ਪਰਿਵਾਰ ਇਸ ਸਮੇਂ ਚੱਲ ਰਹੀ ਇਨਵੈਸਟੀਗੇਸ਼ਨ ਤੋਂ ਖੁਸ਼ ਨਹੀਂ ਹੈ। ਭੰਡਾਰੀ ਨੇ ਕਿਹਾ ਕਿ ਸੀ. ਪੀ. ਨੇ ਭਰੋਸਾ ਦਿੱਤਾ ਹੈ ਕਿ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ.-1, ਏ. ਸੀ. ਪੀ. ਇਨਵੈਸਟੀਗੇਸ਼ਨ ਅਤੇ ਥਾਣਾ ਨੰਬਰ 8 ਦੇ ਮੁਖੀ ਰਵਿੰਦਰ ਕੁਮਾਰ ਨੂੰ ਐੱਸ. ਆਈ. ਟੀ. ਵਿਚ ਸ਼ਾਮਲ ਕੀਤਾ ਜਾਵੇਗਾ। ਸੀ. ਪੀ. ਨੇ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।

ਇਹ ਵੀ ਪੜ੍ਹੋ:  ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇਵੇਗੀ ਇਹ ਖ਼ਾਸ ਸਹੂਲਤ

ਕੇ. ਡੀ. ਭੰਡਾਰੀ ਨੇ ਸੀ. ਪੀ. ਤੋਂ ਇਹ ਵੀ ਮੰਗ ਕੀਤੀ ਕਿ ਹੱਤਿਆ ਦੇ ਬਾਅਦ ਮੁੱਖ ਮੁਲਜ਼ਮ ਪੁਨੀਤ ਅਤੇ ਲੱਲੀ ਨੇ ਜਿਨ੍ਹਾਂ-ਜਿਨ੍ਹਾਂ ਲੋਕਾਂ ਤੋਂ ਮਦਦ ਲਈ, ਉਨ੍ਹਾਂ ਨੂੰ ਵੀ ਪੁੱਛਗਿੱਛ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ’ਤੇ ਵੀ ਐਕਸ਼ਨ ਹੋਵੇ ਤਾਂ ਕਿ ਲੋਕ ਅਜਿਹੇ ਅਪਰਾਧੀਆਂ ਨੂੰ ਪਨਾਹ ਨਾ ਦੇਣ। ਪੀੜਤ ਪਰਿਵਾਰ ਨੇ ਦੱਸਿਆ ਕਿ ਅਜਿਹੇ ਲੋਕਾਂ ਦੀ ਜਾਂਚ ਲਈ ਸੀ. ਪੀ. ਨੇ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਦੀ ਡਿਊਟੀ ਲਾਈ ਹੈ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ

ਦੱਸ ਦੇਈਏ ਕਿ 6 ਮਾਰਚ ਦੀ ਦੁਪਹਿਰ ਲਗਭਗ 1.30 ਵਜੇ ਪ੍ਰੀਤ ਨਗਰ ਸਥਿਤ ਗੁਰਮੀਤ ਉਰਫ਼ ਟਿੰਕੂ ਦੀ ਦੁਕਾਨ ਵਿਚ ਵੜ ਕੇ ਪੁਨੀਤ ਸ਼ਰਮਾ ਪੁੱਤਰ ਰਾਜਿੰਦਰ ਸ਼ਰਮਾ ਵਾਸੀ ਅਮਨ ਨਗਰ ਅਤੇ ਨਰਿੰਦਰ ਉਰਫ਼ ਲੱਲੀ ਪੁੱਤਰ ਸੁਭਾਸ਼ ਵਾਸੀ ਗੁੱਜਾ ਪੀਰ ਰੋਡ ਅਤੇ ਹੋਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਗੁਰਮੀਤ ਸਿੰਘ ਟਿੰਕੂ ਵਾਸੀ ਕੈਲਾਸ਼ ਨਗਰ ਦੀ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਲਗਭਗ 15 ਫਾਇਰ ਕੀਤੇ ਸਨ, ਜਿਨ੍ਹਾਂ ਵਿਚੋਂ 5 ਤੋਂ ਜ਼ਿਆਦਾ ਗੋਲੀਆਂ ਟਿੰਕੂ ਨੂੰ ਲੱਗੀਆਂ। ਮੁਲਜ਼ਮ ਸੀ. ਸੀ. ਟੀ. ਵੀ. ’ਚ ਕੈਦ ਹੋ ਗਏ ਸਨ। ਥਾਣਾ ਨੰਬਰ 8 ਵਿਚ ਪੁਨੀਤ ਸ਼ਰਮਾ, ਨਰਿੰਦਰ ਸ਼ਰਮਾ ਸਮੇਤ 3 ਅਣਪਛਾਤੇ ਹਮਲਾਵਰਾਂ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਮੱਲ, ਹੈਪੀ ਅਤੇ ਸੁਰਿੰਦਰ ਸਿੰਘ ਉਰਫ਼ ਗੁੱਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ 32 ਬੋਰ ਦਾ ਰਿਵਾਲਵਰ ਅਤੇ 5 ਗੋਲੀਆਂ ਮਿਲੀਆਂ ਸਨ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਦੌਰਾਨ 2 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ

ਇਸ ਮਾਮਲੇ ਵਿਚ ਫਿਲਹਾਲ ਕੋਈ ਸਿਆਸੀ ਦਬਾਅ ਨਹੀਂ ਹੈ। ਪੁਲਸ ਮੁਲਜ਼ਮਾਂ ਨੂੰ ਜਲਦ ਫੜ ਲਵੇਗੀ ਅਤੇ ਐੱਸ. ਆਈ. ਟੀ. ਵੀ ਬਣ ਰਹੀ ਹੈ। ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਮੁਲਜ਼ਮਾਂ ਦੀ ਮਦਦ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ-ਜਿਨ੍ਹਾਂ ਲੋਕਾਂ ’ਤੇ ਪੀੜਤ ਪਰਿਵਾਰ ਮਦਦ ਕਰਨ ਦੇ ਦੋਸ਼ ਲਗਾ ਰਿਹਾ ਹੈ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲਸ ਦਾ ਜ਼ਿਆਦਾ ਫੋਕਸ ਪੁਨੀਤ ਅਤੇ ਲੱਲੀ ਦੀ ਗ੍ਰਿਫ਼ਤਾਰੀ ’ਤੇ ਹੈ, ਜਿਸ ਲਈ ਟੀਮਾਂ ਵੱਖ-ਵੱਖ ਬਿੰਦੂਆਂ ’ਤੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri