51 ਟਕਸਾਲੀਆਂ ਦਾ ਸਨਮਾਨ ਭਲਕੇ : ਗਾਬੜੀਆ

12/12/2018 6:15:18 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 98ਵਾਂ ਜਨਮ ਦਿਨ 14 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ, ਪੁਰਾਣੀ ਸਬਜ਼ੀ ਮੰਡੀ ਵਿਖੇ ਬੀ. ਸੀ. ਵਿੰਗ ਲੁਧਿਆਣਾ ਵੱਲੋਂ ਮਨਾਇਆ ਜਾਵੇਗਾ ਤੇ ਜਿਸ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ।
ਇਸ ਮੌਕੇ ਲੁਧਿਆਣਾ ਦੇ 51 ਟਕਸਾਲੀ ਅਕਾਲੀਆਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ 'ਚ ਅਟਵਾਲ, ਜਥੇ. ਮੱਕੜ, ਗਿਆਸਪੁਰਾ, ਬੀਬੀ ਬੁਲਾਰਾ, ਜਥੇ. ਨੌਨਿਧ, ਸੱਚਰ, ਸ. ਚਾਵਲਾ, ਸ. ਮੁਖੀ, ਸ. ਖਾਲਸਾ, ਸ. ਚੀਮਾ, ਫੌਜੀ, ਸ. ਖੁੱਲਰ, ਸ. ਲਾਇਲਪੁਰੀ, ਠੇਕੇਦਾਰ ਸਵਰਨ ਸਿੰਘ, ਬਾਬਾ ਅਜੀਤ ਸਿੰਘ, ਠੇਕੇਦਾਰ ਗੋਹਲਵੜੀਆ, ਬਾਜਵਾ ਆਦਿ ਆਗੂਆਂ ਜਿਨ੍ਹਾਂ ਦੀ ਗਿਣਤੀ 51 ਹੈ, ਨੂੰ ਪਾਰਟੀ ਸਨਮਾਨ ਦੇ ਰਹੀ ਹੈ।ਇਸ ਮੌਕੇ ਨਿਰਮਲ ਸਿੰਘ ਐੱਸ.ਐੱਸ., ਪ੍ਰਹਿਲਾਦ ਸਿੰਘ ਢੱਲ, ਜਗਜੀਤ ਜੱਗਾ, ਚਰਨਜੀਤ ਸਿੰਘ ਸੋਢੀ, ਲਖਵੀਰ ਲੱਕੀ ਆਦਿ ਮੌਜੂਦ ਸਨ।