ਦਿੱਲੀ ਮੋਰਚੇ ’ਚੋਂ ਪਰਤੇ ਕਿਸਾਨ ਆਗੂ ਦਰਸ਼ਨ ਸਿੰਘ ਦੀ ਮੌਤ

06/14/2021 5:09:37 PM

ਜੈਤੋ (ਜਿੰਦਲ) : ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੇ ਆਗੂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ਦੇ ਵਸਨੀਕ 70 ਸਾਲਾ ਬਜ਼ੁਰਗ ਦਰਸ਼ਨ ਸਿੰਘ ਜੋ ਕਿ ਕਾਫੀ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਦੌਰਾਨ ਦਿੱਲੀ ਮੋਰਚੇ ਵਿਚ ਟਿਕਰੀ ਬਾਰਡਰ ’ਤੇ ਡਟੇ ਹੋਏ ਸਨ, ਪਿਛਲੇ ਦਿਨੀਂ ਕੁਝ ਬੀਮਾਰ ਹੋਣ ਕਾਰਨ ਵਾਪਸ ਆਪਣੇ ਪਿੰਡ ਮੱਤਾ ਵਿਖੇ ਪਰਤ ਆਏ ਸਨ। ਇਨ੍ਹਾਂ ਨੂੰ ਬੀਮਾਰ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਥੇ ਇਲਾਜ ਦੌਰਾਨ ਉਹ ਬੀਤੇ ਦਿਨ ਅਚਾਨਕ ਅਕਾਲ ਚਲਾਣਾ ਕਰ ਗਏ।

ਦਰਸ਼ਨ ਸਿੰਘ ਵੱਲੋਂ ਭਾਜਪਾ ਨੇਤਾ ਸੁਨੀਤਾ ਗਰਗ ਦੇ ਘਰ ਅੱਗੇ ਕੋਟਕਪੂਰਾ ਵਿਖੇ ਲਗਾਏ ਗਏ ਪੱਕੇ ਮੋਰਚੇ ਦੌਰਾਨ ਵੀ ਲੰਮਾਂ ਸਮਾ ਹਾਜ਼ਰੀ ਭਰੀ ਗਈ ਸੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪੂਰਾ ਅਤੇ ਬਲਾਕ ਜੈਤੋ ਅਤੇ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮੱਤਾ, ਨਿਛੱਤਰ ਸਿੰਘ ਅਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਦਰਸ਼ਨ ਸਿੰਘ ਦੇ ਜਾਣ ਨਾਲ ਪਰਿਵਾਰ ਅਤੇ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਦਰਸ਼ਨ ਸਿੰਘ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਪੰਜ ਲੱਖ ਰੁਪਏ ਆਰਥਿਕ ਸਹਾਇਤਾ ਵਜੋਂ ਦਿੱਤੇ ਜਾਣ ਅਤੇ ਯੋਗਤਾ ਅਨੁਸਾਰ ਉਸਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।

Gurminder Singh

This news is Content Editor Gurminder Singh