ਅੰਮ੍ਰਿਤਸਰ ''ਚ ਟਿਫਨ ਬੰਬ ਮਿਲਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ, DGP ਨੇ ਲੋਕਾਂ ਨੂੰ ਕੀਤੀ ਅਪੀਲ (ਤਸਵੀਰਾਂ)

08/09/2021 2:03:16 PM

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਅੰਮ੍ਰਿਤਸਰ ਦੇ ਪਿੰਡ ਡਾਲੇਕੇ 'ਚ ਐਤਵਾਰ ਦੀ ਸ਼ਾਮ ਨੂੰ ਟਿਫਨ ਬੰਬ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬੰਬੀਹਾ ਗਰੁੱਪ ਮਗਰੋਂ 'ਵਿੱਕੀ ਮਿੱਡੂਖੇੜਾ' ਦੇ ਕਤਲ ਬਾਰੇ ਹੁਣ ਬਿਸ਼ਨੋਈ ਗਰੁੱਪ ਨੇ ਪਾਈ ਪੋਸਟ

ਡੀ. ਜੀ. ਪੀ. ਗੁਪਤਾ ਵੱਲੋਂ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਹ ਬੰਬ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ ਅਤੇ ਇਸ 'ਚ 2 ਕਿੱਲੋ ਆਰ. ਡੀ. ਐਕਸ ਦੇ ਨਾਲ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ IAS ਅਫ਼ਸਰ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਰਕਾਰੀ ਕੋਠੀ 'ਚ ਫਾਹੇ ਨਾਲ ਲਟਕਦੀ ਮਿਲੀ ਲਾਸ਼

ਇਸ 'ਚ ਸਪਰਿੰਗ ਮਕੈਨਿਜ਼ਮ, ਮੈਗਨੇਟਿਕ ਅਤੇ 3 ਡੋਟੇਨੇਟਰ ਵੀ ਮਿਲੇ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਸਰਹੱਦ ਪਾਰ ਤੋਂ ਅੱਤਵਾਦੀ ਸੰਗਠਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ 'ਫਲੱਡ ਗੇਟ', ਜਾਰੀ ਕੀਤਾ ਗਿਆ ਅਲਰਟ

ਡੀ. ਜੀ. ਪੀ. ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਦੌਰਾਨ ਸਰਹੱਦ ਤੋਂ ਪਾਰ ਕ੍ਰਾਸ ਬਾਰਡਰ ਗਤੀਵਿਧੀਆਂ ਵਧੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਚੀਜ਼ ਦਿਖਾਈ ਦੇਣ 'ਤੇ 112 ਨੰਬਰ 'ਤੇ ਫੋਨ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita