ਥ੍ਰੀ ਵ੍ਹੀਲਰ ''ਚੋਂ 5 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

11/20/2017 7:25:44 AM

ਜਲੰਧਰ, (ਮਹੇਸ਼)- ਗੁਰਾਇਆ ਤੋਂ 5 ਪੇਟੀਆਂ ਨਾਜਾਇਜ਼ ਸ਼ਰਾਬ ਲੈ ਕੇ ਆ ਰਹੇ 2 ਸਕੇ ਭਰਾਵਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਦੀ ਅਗਵਾਈ 'ਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਖਿਲਾਫ ਥਾਣਾ ਸਦਰ 'ਚ ਕੇਸ ਦਰਜ ਕਰ ਦਿੱਤਾ ਗਿਆ ਹੈ।
ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਸਮੇਤ ਪੁਲਸ ਪਾਰਟੀ ਟੀ ਪੁਆਇੰਟ ਭੋਡੇ ਸਪਰਾਏ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੀਵਾਲੀ ਪਿੰਡ ਵਲੋਂ ਆਏ ਥ੍ਰੀ ਵ੍ਹੀਲਰ ਨੂੰ ਚੈਕਿੰਗ ਲਈ ਰੋਕਿਆ, ਜਿਸ 'ਚ ਸਵਾਰ 2 ਸਕੇ ਭਰਾਵਾਂ ਨੇ ਆਪਣਾ ਨਾਂ ਅਭਿਸ਼ੇਕ ਤੇ ਅਕਸ਼ੇ ਗਿੱਲ ਉਰਫ ਹਨੀ ਦੋਵੇਂ ਪੁੱਤਰ ਬਲਦੇਵ ਰਾਜ ਵਾਸੀ ਰਿਸ਼ੀ ਨਗਰ ਦੱਸਿਆ। ਪੁੱਛਗਿਛ 'ਚ ਪਤਾ ਲੱਗਾ ਕਿ ਦੋਵਾਂ ਨੇ ਇਹ ਸ਼ਰਾਬ ਚੁਗਿੱਟੀ ਚੌਕ 'ਚ ਉਤਾਰਨੀ ਸੀ। ਐੱਸ. ਐੱਚ. ਓ. ਔਲਖ ਨੇ ਦੱਸਿਆ ਕਿ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਆਟੋ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।