ਹੈਰੋਇਨ ਪੀਂਦੇ 3 ਕਾਰ ਸਵਾਰ ਕਾਬੂ

01/05/2018 7:46:55 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਛੇੜੀ ਮੁਹਿੰਮ ਤਹਿਤ ਤਿੰਨ ਕਾਰ ਸਵਾਰ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਸੁਰਜੀਤ ਸਿੰਘ, ਸੁਜੀਤ ਲਾਲ ਸਮੇਤ ਪੁਲਸ ਪਾਰਟੀ ਪ੍ਰਾਈਵੇਟ ਵ੍ਹੀਕਲਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਤੋਂ ਪਿੰਡ ਕਰਮਜੀਤਪੁਰ ਫੌਜੀ ਕਾਲੋਨੀ, ਮੁਹੱਬਲੀਪੁਰ ਨੂੰ ਜਾ ਰਹੇ ਸਨ, ਜਦੋਂ ਪੁਲਸ ਪਾਰਟੀ ਨੇ ਰੇਲਵੇ ਲਾਈਨ ਕਰਾਸ ਕੀਤਾ ਤਾਂ ਪਿੰਡ ਕਰਮਜੀਤਪੁਰ ਤੋਂ ਖੱਬੇਪਾਸੇ ਇਕ ਕਾਰ ਆਈ, ਜਿਸ 'ਚ 3 ਨੌਜਵਾਨ ਬੈਠੇ ਲਾਈਟਰਾਂ ਤੇ ਪੰਨੀ ਨਾਲ ਨਸ਼ਾ ਕਰਦੇ ਦਿਖਾਈ ਦਿੱਤੇ। ਉਪਰੰਤ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਨਾਂ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੰਗੋਵਾਲ ਥਾਣਾ ਢਿੱਲਵਾਂ, ਜਗਤਾਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮੰਗਾ ਰੋਡਾ ਥਾਣਾ ਸਦਰ ਕਪੂਰਥਲਾ ਤੇ ਇਕਬਾਲ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਮੰਗਾ ਰੋਡਾ ਥਾਣਾ ਸਦਰ ਦੱਸਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਅੱਧ-ਜਲੀ ਪੰਨੀ ਤੇ ਪੰਨੀ ਦਾ ਬਣਿਆ ਪਾਈਪ ਬਰਾਮਦ ਹੋਇਆ ਤੇ ਕਾਰ ਦੇ ਡੈਸ਼ਬੋਰਡ 'ਚ ਰੱਖੀ ਹੋਈ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਤਿੰਨੇ ਨੌਜਵਾਨਾਂ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ, ਐੱਚ. ਸੀ. ਚਰਨਜੀਤ ਸਿੰਘ ਵੀ ਹਾਜ਼ਰ ਸਨ।