ਥਰੈਸ਼ਰ ਮਸ਼ੀਨ ਦੀ ਚਪੇਟ ''ਚ ਆਉਣ ਨਾਲ ਮਜ਼ਦੂਰ ਦੇ ਕੱਟੇ ਗਏ ਦੋਵੇਂ ਹੱਥ

04/22/2018 6:30:17 PM

ਹੁਸ਼ਿਆਰਪੁਰ (ਅਮਰਿੰਦਰ)— ਮੇਹਟੀਆਣਾ ਥਾਣੇ ਦੇ ਅਧੀਨ ਆਉਂਦੇ ਪਿੰਡ ਹਰਖੋਵਾਲ 'ਚ ਐਤਵਾਰ ਸਵੇਰੇ 30 ਸਾਲਾ ਮਜ਼ਦੂਰ ਲੇਖ ਰਾਜ ਪੁੱਤਰ ਕਿਸ਼ਨ ਰਾਮ ਵਾਸੀ ਪੁਰਖੋਵਾਲ ਦੇ ਦੋਵੇਂ ਹੱਥ ਥਰੈਸ਼ਰ ਮਸ਼ੀਨ ਦੀ ਚਪੇਟ 'ਚ ਆਉਣ ਨਾਲ ਕੱਟ ਗਏ। ਲਹੂ-ਲੁਹਾਣ ਹਾਲਤ 'ਚ ਜ਼ਖਮੀ ਲੇਖਰਾਜ ਨੂੰ ਕਿਸਾਨ ਅਤੇ ਪਿੰਡ ਦੇ ਲੋਕ ਸਮੇਤ ਪਰਿਵਾਰ ਵਾਲੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਪਹੁੰਚੇ। ਡਿਊਟੀ 'ਤੇ ਤਾਇਨਾਤ ਡਾਕਟਰਾਂ ਦੇ ਅਨੁਸਾਰ ਜ਼ਖਮੀ ਲੇਖਰਾਜ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਹਾਲਤ ਅਜੇ ਠੀਕ ਹੈ ਫਿਰ ਵੀ ਲੁਧਿਆਣਾ ਜਾਂ ਪੀ. ਜੀ. ਆਈ. ਰੈਫਰ ਕਰਨਾ ਪੈ ਸਕਦਾ ਹੈ।
ਸਿਵਲ ਹਸਪਤਾਲ 'ਚ ਦੋਵੇਂ ਹੱਥਾਂ ਦੇ ਕੱਟ ਜਾਣ 'ਤੇ ਲਾਚਾਰ ਲੇਖਰਾਜ ਦੇ ਵੱਡੇ ਭਰਾ ਸੋਮਰਾਜ ਅਤੇ ਚਾਚਾ ਸ੍ਰੀਚੰਦ ਨੇ ਦੱਸਿਆ ਕਿ ਸਵੇਰੇ ਲੇਖਰਾਜ ਹਰਖੋਵਾਲ ਦੇ ਪਿੰਡ 'ਚ ਕਣਕ ਦੀ ਖੇਤ 'ਚ ਕਟਾਈ ਦੇ ਬਾਅਦ ਮਸ਼ੀਨ 'ਚ ਝਾੜੂ ਮਾਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਦੋਵੇਂ ਹੱਥ ਥਰੈਸ਼ਰ ਮਸ਼ੀਨ 'ਚ ਆ ਗਏ। ਮਸ਼ੀਨ 'ਚ ਹੱਥ ਆਉਣ ਨਾਲ ਉਸ ਦੇ ਦੋਵੇਂ ਹੱਥ ਕੱਟ ਗਏ।