ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹੀਰੋ ਬਣਿਆ ਇਹ ਨੌਜਵਾਨ, ਔਲਖ਼ ਨੇ ਕੀਤੀ ਰੱਜ ਕੇ ਤਾਰੀਫ਼ (ਵੀਡੀਓ)

11/26/2020 11:10:00 AM

ਜਲੰਧਰ (ਵੈੱਬ ਡੈਸਕ) : ਖ਼ੇਤੀ ਬਿੱਲਾਂ ਖ਼ਿਲਾਫ਼ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਸਭ ਦੇ ਚਲਦਿਆਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਕਿਸਾਨਾਂ ਦਿੱਲੀ ਮਾਰਚ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ 'ਤੇ ਅੜੇ ਰਹੇ ਤਾਂ ਪੁਲਸ ਨੇ ਕਿਸਾਨਾਂ ਨਾਲ ਸਖ਼ਤੀ ਵਰਤਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੜਾਕੇ ਦੀ ਠੰਡ ਦੇ ਮੌਸਮ 'ਚ ਕਿਸਾਨਾਂ 'ਤੇ ਠੰਡੇ ਪਾਣੀਆਂ ਦੀਆਂ ਬੋਛਾਰਾਂ ਮਾਰੀਆਂ ਗਈਆਂ ਪਰ ਇਸ ਦਰਮਿਆਨ ਅਚਾਨਕ ਇਕ ਦਲੇਰ ਨੌਜਵਾਨ ਸਾਹਮਣੇ ਆਇਆ। ਇਸ ਨੌਜਵਾਨ ਨੇ ਬੜੀ ਦਲੇਰੀ ਤੇ ਚੁਸਤੀ ਨਾਲ ਪੁਲਸ ਦੇ ਪਾਣੀ ਵਾਲੇ ਟੈਂਕ 'ਤੇ ਚੜ੍ਹ ਕੇ ਪਾਣੀ ਦੀਆਂ ਇਨ੍ਹਾਂ ਬੋਛਾਰਾਂ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤੁਰੰਤ ਪੁਲਸ ਦੀ ਗੱਡੀ ਤੋਂ ਉਤਰਨ ਲਈ ਨੌਜਵਾਨ ਨੇ ਮੁੜ ਟਰਾਲੀ 'ਤੇ ਛਾਲ ਮਾਰ ਦਿੱਤੀ। ਇਸ ਸਾਰੀ ਕਾਰਵਾਈ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਤਸਵੀਰਾਂ ਕਲਿੱਕ ਕੀਤੀਆਂ। ਬਸ ਥੋੜੇ ਸਮੇਂ ਬਾਅਦ ਇਸ ਨੌਜਵਾਨ ਦੀ ਸਟੋਰੀ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ। ਇੰਨਾ ਹੀ ਨਹੀਂ ਲੋਕ ਇਸ ਨੌਜਵਾਨ ਦੀ ਤਸਵੀਰ ਤੇ ਵੀਡੀਓ ਆਪਣੇ ਵਟਸਐਪ ਸਟੈਟਸ 'ਤੇ ਪਾਉਣ ਲੱਗੇ ਹਨ। 

ਪੰਜਾਬ ਦੇ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਇਸ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਹੈ। ਦਰਸ਼ਨ ਔਲਖ ਨੇ ਵੀ ਇਸ ਨੌਜਵਾਨ ਦੀ ਵੀਡੀਓ ਸਾਂਝੀ ਕਰਕੇ ਇਸ ਮੁੰਡੇ ਦੀ ਬਹਾਦਰੀ ਦੀ ਦਾਤ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਦਰਸ਼ਨ ਔਲਖ ਨੇ ਲਿਖਿਆ, ਪੰਜਾਬੀ ਨੌਜਵਾਨੀ, ਨੌਜਵਾਨ ਨੇ ਪਹਿਲਾਂ ਪੁਲਸ ਨੂੰ ਪਿੱਛੇ ਕਰਦੇ ਹੋਇਆਂ ਅਤੇ ਪਾਣੀ ਦੀਆਂ ਬੌਛਾਰਾਂ ਝੱਲਦੇ ਹੋਇਆਂ, ਪਾਣੀ ਦੀਆਂ ਬੌਛਾਰਾਂ ਵਾਲੀ ਗੱਡੀ 'ਤੇ ਚੜ੍ਹ ਕੇ ਬੌਛਾਰ ਬੰਦ ਕੀਤੀ ਅਤੇ ਫ਼ਿਰ ਗੱਡੀ ਤੋਂ ਅਪਣੀ ਟਰਾਲੀ 'ਚ ਛਾਲ ਮਾਰਕੇ ਅੱਗੇ ਵਧਿਆ। ਇਹ ਹੌਂਸਲੇ ਪੰਜਾਬੀ ਖ਼ੂਨ 'ਚ ਹੀ ਹੋ ਸਕਦੇ ਨੇ..#ਕਿਸਾਨ ਕਿਰਤੀ ਕਲਾਕਾਰ ਏਕਤਾ।'  

ਇਸ ਤੋਂ ਇਲਾਵਾ ਉਨ੍ਹਾਂ ਇਕ ਹੋਰ ਪੋਸਟ 'ਚ ਲਿਖਿਆ 'ਹੱਕ ਮੰਗਿਆਂ ਨਹੀਂ ਦਿੱਤੇ ਹੱਕ ਖੋਹਣੇ ਪੈਣੇ ਆ, ਦਿੱਲੀ ਚੱਲੋ ਕਿਸਾਨੀ ਬਚਾਓ। #ਕਿਸਾਨ ਕਿਰਤੀ ਕਲਾਕਾਰ ਏਕਤਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ।'

sunita

This news is Content Editor sunita