ਪੰਜਾਬ ਦੇ ਇਸ ਵੱਡੇ ਆਈ. ਪੀ. ਐੱਸ. ਅਫਸਰ ਨੇ ਛੱਡੀ ਨੌਕਰੀ, ਕਿਹਾ ''ਪਿੰਜਰੇ ''ਚੋਂ ਆਜ਼ਾਦ ਹੋਇਆ''

04/24/2024 6:18:14 PM

ਚੰਡੀਗੜ੍ਹ : ਪੰਜਾਬ ਪੁਲਸ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ (ਏ. ਡੀ. ਜੀ. ਪੀ. ਲਾ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ। ਉਨ੍ਹਾਂ ਨੇ 30 ਸਾਲ ਦੀ ਨੌਕਰੀ ਤੋਂ ਬਾਅਦ ਵੀ. ਆਰ. ਐੱਸ. (ਸਵੈ-ਇੱਛੁਕ ਸੇਵਾਮੁਕਤੀ) ਲਈ ਹੈ। ਉਨ੍ਹਾਂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੀ. ਆਰ. ਐੱਸ. ਲੈ ਕੇ ਉਹ ਖੁਦ ਨੂੰ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਹੇ ਹਨ। ਦੇਖਦੇ ਹਾਂ ਕਿਸਮਤ ਕਿੱਥੇ ਲੈ ਕੇ ਜਾਂਦੀ ਹੈ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਅਜਿਹੇ ਵੀ ਚਰਚੇ ਹਨ ਕਿ ਢਿੱਲੋਂ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਅੰਮ੍ਰਿਤਸਰ, ਨਾਕੇ ਤੋਂ ਕੁਝ ਦੂਰੀ ’ਤੇ 2 ਧਿਰਾਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ

ਸੂਤਰਾਂ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੀ. ਆਰ. ਐੱਸ. ਲੈਣ ਲਈ ਜਿਹੜੀ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ, ਉਸ ਵਿਚ ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਢਿੱਲੋਂ ਨੇ ਇਸੇ ਸਾਲ ਮਈ ਵਿਚ ਰਿਟਾਇਰ ਹੋਣਾ ਸੀ। 

ਇਹ ਵੀ ਪੜ੍ਹੋ : ਮੰਤਰੀ ਲਾਲਜੀਤ ਭੁੱਲਰ ਨੇ ਮੰਗੀ ਮੁਆਫੀ, ਦਰਬਾਰ ਸਾਹਿਬ 'ਚ ਬਰਤਨਾਂ ਤੇ ਜੋੜਿਆਂ ਦੀ ਕੀਤੀ ਸੇਵਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh