ਪੰਜਾਬ ਦੇ ਨੌਜਵਾਨਾਂ ਨੂੰ ‘ਡੋਡੇ ਖਾਣ ਵਾਲੇ’ ਕਹਿਣ ’ਤੇ ਇਸ ਪੰਜਾਬੀ ਸਰਪੰਚ ਨੇ ਪੰਨੂ ਨੂੰ ਦਿੱਤਾ ਕਰਾਰਾ ਜਵਾਬ

02/05/2024 12:04:13 PM

ਲੁਧਿਆਣਾ (ਜ. ਬ.) – ਲਗਾਤਾਰ ਭਾਰਤ ਖਿਲਾਫ ਬਿਆਨਬਾਜ਼ੀ ਕਰ ਰਹੇ ਖਾਲਿਸਤਾਨ ਸਮਰਥਕ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਲੁਧਿਆਣਾ ਦੇ ਗਿੱਲ ਪਿੰਡ ਦੇ ਸਰਪੰਚ ਨੇ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ :   Paytm ਪੇਮੈਂਟ ਬੈਂਕ ਤੋਂ ਦੂਜੇ ਪਲੇਟਫਾਰਮ 'ਤੇ ਜਾ ਰਹੇ ਗਾਹਕ, GooglePay ਵਰਗੀਆਂ ਕੰਪਨੀਆਂ ਨੂੰ ਹੋ ਰਿਹ

ਮਾਮਲਾ ਕਾਫੀ ਦਿਲਚਸਪ ਹੈ। ਹੋਇਆ ਇਹ ਕਿ ਪੰਨੂ ਆਪਣੀ ਭਾਰਤ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਇਕ ਫੋਨ ਕਰਨ ਵਾਲੇ ਨੇ ਉਸ ਨੂੰ ਪੁੱਛਿਆ ਕਿ ਪੰਨੂ ਜੀ ਦੱਸੋ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕੌਣ ਕਰ ਰਿਹਾ ਹੈ? ਜੇਕਰ ਪੰਜਾਬ ਵਿਚ ਕੋਈ ਖਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ ਤਾਂ ਤੁਸੀਂ ਇਸ ਮੁੱਦੇ ’ਤੇ ਇੰਨੇ ਸਰਗਰਮ ਕਿਉਂ ਹੋ? ਇਸ ਸਵਾਲ ’ਤੇ ਪੰਨੂ ਗੁੱਸੇ ’ਚ ਆ ਗਿਆ ਅਤੇ ਧਮਕੀ ਭਰੇ ਲਹਿਜੇ ’ਚ ਫੋਨ ਕਰਨ ਵਾਲੇ ਨੂੰ ਆਪਣਾ ਨਾਂ ਅਤੇ ਪਤਾ ਦੱਸਣ ਲਈ ਕਿਹਾ ਤਾਂ ਜੋ ਉਹ ਜਾਂਚ ਕਰ ਸਕੇ ਕਿ ਉਹ ਪੁਲਸ ਵਾਲਾ ਤਾਂ ਨਹੀਂ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਲੋਕ ਡੋਡੇ ਖਾ ਕੇ ਬੇਹੋਸ਼ੀ ਦੀ ਹਾਲਤ ’ਚ ਹੋ, ਤੁਹਾਨੂੰ ਸੱਚਾਈ ਦਾ ਪਤਾ ਨਹੀਂ ਹੈ।

ਇਹ ਵੀ ਪੜ੍ਹੋ :    ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ, ਭਾਰਤੀ ਬਾਜ਼ਾਰ ਮਜ਼ਬੂਤ

ਪੰਨੂ ਦੀਆਂ ਧਮਕੀਆਂ ਤੋਂ ਘਬਰਾ ਕੇ ਫੋਨ ਕਰਨ ਵਾਲੇ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਵੀਡੀਓ ’ਤੇ ਆਪਣਾ ਵੱਖਰਾ ਪ੍ਰਤੀਕਰਮ ਦਿੰਦੇ ਹੋਏ ਲੁਧਿਆਣਾ ਦੇ ਗਿੱਲ ਪਿੰਡ ਦੇ ਸਰਪੰਚ ਨੇ ਪੰਨੂ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ, ਜੋ ਉਹ ਹਮੇਸ਼ਾ ਯਾਦ ਰੱਖੇਗਾ। ਸਰਪੰਚ ਪੰਨੂ ਵੱਲੋਂ ਪੰਜਾਬ ਦੇ ਲੋਕਾਂ ਨੂੰ ਡੋਡੇ ਖਾਣ ਵਾਲੇ ਕਹਿਣ ’ਤੇ ਭੜਕ ਗਿਆ। ਸਰਪੰਚ ਨੇ ਕਿਹਾ ਕਿ ਪੰਨੂ ਤੂੰ ਅੱਤਵਾਦੀ, ਭਗੌੜਾ, ਗਜ਼ਨੀ ਦੀ ਔਲਾਦ ਹੈ। ਪੰਨੂ ਦਾ ਕੱਚਾ ਚਿੱਠਾ ਖੋਲਦਿਆਂ ਸਰਪੰਚ ਨੇ ਕਿਹਾ ਕਿ ਆਪਣੇ-ਆਪ ਨੂੰ ਮਹਾਨ ਯੋਧਾ ਕਹਿਣ ਵਾਲਾ ਪੰਨੂ ਵਿਦੇਸ਼ ਜਾਣ ਲਈ ਮਜਬੂਰ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ। ਉਸ ਨੇ ਕਿਹਾ ਕਿ ਪੰਨੂ ਜਦੋਂ ਵੀ ਲੰਡਨ ਜਾਂਦਾ ਹੈ ਤਾਂ ਉਹ ਉਸੇ ਹੋਟਲ ਵਿੱਚ ਠਹਿਰਦਾ ਹੈ, ਜਿੱਥੇ ਕਥਿਤ ਖਾਲਿਸਤਾਨ ਲਹਿਰ ਨਾਲ ਜੁੜੇ ਉਸ ਦੇ ਸਾਥੀ ਉਸ ਨੂੰ ਅਜਿਹੀਆਂ ਮਜਬੂਰ ਲੜਕੀਆਂ ਮੁਹੱਈਆ ਕਰਵਾਉਂਦੇ ਹਨ। ਸਰਪੰਚ ਨੇ ਪੰਨੂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਉਸ ਦੇ ਸਾਹਮਣੇ ਆ ਜਾਵੇ ਤਾਂ ਉਹ ਦੱਸੇਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਡੋਡੇ ਖਾਣ ਵਾਲੇ ਕਹਿਣ ਲਈ ਉਹ ਉਸ ਦਾ ਕੀ ਹਸ਼ਰ ਕਰੇਗਾ।

ਇਹ ਵੀ ਪੜ੍ਹੋ :    ਕਸ਼ਮੀਰ ਤੇ ਹਿਮਾਚਲ ’ਚ ਬਰਫਬਾਰੀ, ਪੰਜਾਬ 'ਚ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 

Harinder Kaur

This news is Content Editor Harinder Kaur