ਗੁਰਦੁਆਰੇ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਬੋਲ ਦਿੱਤਾ ਧਾਵਾ

03/17/2018 6:31:48 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਸ਼ਹਿਰ ਦੇ ਮੁਹੱਲਾ ਭੋਰਾ ਸਾਹਿਬ 'ਚ ਪੈਂਦੇ ਬਰਫ ਦੇ ਕਾਰਖਾਨੇ ਨੇੜੇ ਬੀਤੀ ਸ਼ਾਮ ਚੋਰਾਂ ਵਲੋਂ ਇਕ ਘਰ ਅੰਦਰੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਸਪਾਲ ਸਿੰਘ ਪੁੱਤਰ ਸ੍ਰੀ ਰਾਮ ਨੇ ਦੱਸਿਆ ਕਿ ਦੇਰ ਸ਼ਾਮ ਉਸ ਦੀ ਪਤਨੀ ਚਰਨਜੀਤ ਕੌਰ, ਬੇਟੀ ਅਤੇ ਨੂੰਹ ਨੂੰ ਨਾਲ ਲੈ ਕੇ ਨੇੜਲੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਗਈ ਹੋਈ ਸੀ ਕਿ ਪਿੱਛੋਂ ਘਰ ਵਿਚ ਕੋਈ ਨਾ ਹੋਣ ਕਰਕੇ ਅਣਪਛਾਤੇ ਚੋਰ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆਏ ਅਤੇ ਲਗਭਗ 4 ਲੱਖ 80 ਹਜ਼ਾਰ ਰੁਪਏ ਦੇ ਗਹਿਣੇ ਅਤੇ 30 ਹਜ਼ਾਰ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆਂ ਕਿ ਚੋਰੀ ਹੋਏ ਸਮਾਨ ਵਿਚ ਇਕ 4 ਤੋਲੇ ਸੋਨੇ ਦਾ ਸੈੱਟ, 2 ਤੋਲੇ ਦਾ ਕੜਾ, 3 ਔਰਤਾਂ ਦੀਆ ਮੁੰਦਰੀਆਂ, 3 ਪੁਰਸ਼ਾਂ ਦੀਆ ਮੁੰਦਰੀਆਂ, ਇਕ 2 ਤੋਲੇ ਦੇ ਟਾਪਸ, 1 ਟਾਪਸ ਡੇਢ ਤੋਲਾ, 4 ਜੋੜੀ ਚਾਂਦੀ ਦੀਆਂ ਝਾਂਜਰਾਂ, ਇਕ ਚਾਂਦੀ ਦੀ ਚੇਨ, 3 ਘੜੀਆਂ, 2 ਚੂੜੀਆਂ ਚਾਂਦੀ, ਇਕ ਮੁੰਦਰੀ ਚਾਂਦੀ, 2 ਮਹਿੰਗੇ ਮੋਬਾਇਲ ਅਤੇ 30 ਹਜ਼ਾਰ ਰੁਪਏ ਨਗਦ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸੂਚਨਾ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਹੈ।