ਫੈਕਟਰੀ ''ਚ ਗੋਲੀਆਂ ਚਲਾਉਣ ਵਾਲੇ ਚੋਰ ਨੇ ਥਾਣੇ ''ਚ ਕੀਤੀ ਖ਼ੁਦਕੁਸ਼ੀ

10/01/2022 11:30:05 AM

ਲੁਧਿਆਣਾ (ਰਾਜ) : ਇੱਥੇ ਸੀ. ਆਈ. ਏ.-1 ਥਾਣੇ 'ਚ ਇਕ ਚੋਰ ਵਲੋਂ ਖ਼ੁਦੁਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਥਾਣਾ ਸਾਹਨੇਵਾਲ ਦੇ ਇਲਾਕੇ 'ਚ ਸਥਿਤ ਇਕ ਫੈਕਟਰੀ 'ਚ ਉਕਤ ਚੋਰ ਵਲੋਂ ਆਪਣੇ ਸਾਥੀਆਂ ਸਮੇਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ 'ਚ ਪੁਲਸ ਨੇ 3 ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ 'ਚੋਂ ਇਕ ਚੋਰ ਨੂੰ ਸੀ. ਆਈ. ਏ.-1 ਥਾਣੇ 'ਚ ਰੱਖਿਆ ਗਿਆ ਸੀ। ਬੀਤੀ ਦੇਰ ਰਾਤ ਇਸ ਥਾਣੇ 'ਚ ਰੱਖੇ ਚੋਰ ਨੇ ਖ਼ੁਦਕੁਸ਼ੀ ਕਰ ਲਈ।
ਜਾਣੋ ਕੀ ਹੈ ਪੂਰਾ ਮਾਮਲਾ
ਉਕਤ ਚੋਰ ਇਕ ਫੈਕਟਰੀ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ। ਫੜ੍ਹੇ ਜਾਣ ਦੇ ਡਰ ਤੋਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਫੈਕਟਰੀ ਦੇ ਆਪਰੇਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫਾਇਰਿੰਗ ਦੌਰਾਨ ਫੈਕਟਰੀ ਮਾਲਕ ਦਾ ਭਤੀਜਾ ਵੀ ਜ਼ਖਮੀ ਹੋ ਗਿਆ ਸੀ।

Babita

This news is Content Editor Babita