ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਸਰਗਨਾ ਗ੍ਰਿਫਤਾਰ

08/14/2019 4:51:00 PM

ਦਸੂਹਾ (ਝਾਵਰ) : ਐੱਸ. ਐੱਸ. ਪੀ. ਹੁਸ਼ਿਆਰਪੁਰ ਗੋਰਵ ਗਰਗ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐੱਸ. ਪੀ. ਦਸੂਹਾ ਅਨਿਲ ਕੁਮਾਰ ਭਨੋਟ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅਧੀਨ ਇਕ ਇੰਟਰ ਜ਼ਿਲਾ ਦੇ ਸਰਗਨਾ ਚੋਰ ਮਨਜੀਤ ਸਿੰਘ ਉਰਫ ਸ਼ੈਫੀ ਪੁੱਤਰ ਰਾਮ ਪ੍ਰਕਾਸ਼ ਉਰਫ ਚਮਨ ਲਾਲ ਵਾਸੀ ਦੇਵੀਦਾਸ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਦਸੂਹਾ ਯਾਦਵਿੰਦਰ ਸਿੰਘ ਬਰਾੜ, ਏ.ਐਸ.ਆਈ. ਜਾਂਚ ਅਧਿਕਾਰੀ ਹਰਭਜਨ ਸਿੰਘ, ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਇੰਟਰ ਜ਼ਿਲਾ ਚੋਰ ਦੀ ਨਿਸ਼ਾਨਦੇਹੀ 'ਤੇ ਉਸ ਦੇ ਕਬਜ਼ੇ 'ਚੋ ਚੋਰੀ ਕੀਤੇ 5 ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 

ਇਹ ਮੋਟਰ ਸਾਈਕਲ ਉਸ ਨੇ ਆਪਣੇ ਸਾਥੀ ਮਨਦੀਪ ਸਿੰਘ ਉਰਫ ਰੰਧਾਵਾ ਪੁੱਤਰ ਜਗਤਾਰ ਸਿੰਘ ਨਿਵਾਸੀ ਵਾਰਡ ਨੰ.6 ਖਾਲਸਾ ਕਲੋਨੀ ਫਤਿਹਗੜ ਚੂੜੀਆਂ ਨਾਲ ਮਿਲ ਕੇ ਚੋਰੀ ਕੀਤੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ, ਅੰਮ੍ਰਿਤਸਰ 'ਚ ਵੀ ਇਨ੍ਹਾਂ ਨੇ ਕਈ ਚੋਰੀਆਂ ਕੀਤੀਆਂ। ਉਨ੍ਹਾਂ ਦੱਸਿਆ ਫੜੇ ਗਏ ਸਰਗਨਾ ਮਨਜੀਤ ਸਿੰਘ ਉਰਫ ਸ਼ੈਫੀ ਦਾ ਇਕ ਦਿਨ ਦਾ ਪੁਲਸ ਰਿਮਾਂਡ ਮਾਨਯੋਗ ਅਦਾਲਤ 'ਚ ਲਿਆ ਜਦਕਿ ਉਸ ਦੇ ਸਾਥੀ ਮਨਦੀਪ ਸਿੰਘ ਰੰਧਾਵਾ ਨੂੰ ਫੜਨ ਲਈ ਪੁਲਸ ਪਾਰਟੀਆਂ ਭੇਜੀਆਂ ਗਈਆ ਹਨ ਅਤੇ ਛਾਪੇਮਾਰੀ ਜਾਰੀ ਹੈ।

Gurminder Singh

This news is Content Editor Gurminder Singh