ਅਜਨਾਲਾ ਵਿਖੇ ਨਸ਼ਾ ਤਸਕਰ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, ਬਰਾਮਦ ਹੋਈ 1 ਕਿੱਲੋ ਹੈਰੋਇਨ

01/23/2023 5:50:53 PM

ਅਜਨਾਲਾ (ਵੈੱਬ ਡੈਸਕ)- ਅਜਨਾਲਾ ਵਿਖੇ ਨਸ਼ਾ ਤਸਕਰਾਂ ਅਤੇ ਪੁਲਸ ਵਿਚਾਲੇ ਵੱਡਾ ਮੁਕਾਬਲਾ ਹੋਇਆ ਹੈ। ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਗੋਲੀਆਂ ਵੀ ਚਲਾਇਆ ਗਈਆਂ ਸਨ ਜਿਸ ਦੀ ਆਵਾਜ਼ ਨਾਲ ਪਿੰਡ ਦੇ ਲੋਕ ਸਹਿਮ ਚੁੱਕੇ ਹਨ। । ਮਿਲੀ ਜਾਣਕਾਰੀ ਅਨੁਸਾਰ ਐੱਸ.ਟੀ.ਐੱਫ਼ ਦੀ ਟੀਮ ਕਾਫ਼ੀ ਸਮੇਂ ਤੋਂ ਨਸ਼ਾ ਤਸਕਰਾਂ ਦੇ ਪਿੱਛੇ ਲੱਗੀ ਹੋਈ ਸੀ। ਅੱਜ ਜਦੋਂ ਐੱਸ.ਟੀ.ਐੱਫ਼ ਦੀ ਟੀਮ ਨੇ ਆਪਣੀਆਂ ਗੱਡੀਆਂ ਨਸ਼ਾ ਤਸਕਰਾਂ ਦੇ ਪਿੱਛੇ ਲਗਾਈਆਂ ਤਾਂ ਮੁਲਜ਼ਮਾਂ ਨੇ ਗੱਡੀ ਨੂੰ ਅਚਾਨਕ ਖੇਤਾਂ ਵੱਲ ਮੋੜ ਲਿਆ। ਜਿੱਥੇ ਪੁਲਸ ਅਤੇ ਨਸ਼ਾ ਤਸਕਰਾਂ ਵਿਚਲੇ ਜ਼ਬਰਦਸਤ ਮੁਕਾਬਲਾ ਹੋਇਆ। 

ਇਹ ਵੀ ਪੜ੍ਹੋ- ਸਰਹੱਦ ਪਾਰ: ਪੈਸਿਆਂ ਦੇ ਲਾਲਚ 'ਚ ਹਿੰਦੂ ਪਰਿਵਾਰ ਨੂੰ ਦਿੱਤਾ ਜ਼ਹਿਰ, 3 ਜੀਆਂ ਦੀ ਮੌਤ

ਨਸ਼ਾ ਤਸਕਰਾਂ ਦੀ ਗੱਡੀ ਆਈ-20 ਹੈ ਜਿਸ ਦਾ ਕਾਫ਼ੀ ਨੁਕਸਾਨ ਹੋਇਆ ਹੈ।  ਐੱਸ.ਟੀ.ਐੱਫ਼ ਵੱਲੋਂ ਗੱਡੀ ਦੀ ਜਾਂਚ ਦੌਰਾਨ ਉਸ 'ਚੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਹੈ। ਨਸ਼ਾ ਤਸਕਰ ਦਾ ਨਾਂ ਸੋਨੂੰ ਮਸੀਹ ਹੈ ਜੋ ਸਰਹੱਦ ਖੇਤਰ ਅਜਨਾਲੇ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸੋਨੂੰ ਮਸੀਹ ਉਹ ਨਸ਼ਾ ਤਸਕਰ ਹੈ ਜੋ ਥੋੜੇ ਦਿਨ ਪਹਿਲਾਂ ਵੱਡੀ ਵਾਰਦਾਤ ਕਰਕੇ ਹਸਪਤਾਲ ਤੋਂ ਫ਼ਰਾਰ ਹੋਇਆ ਸੀ।  

ਇਹ ਵੀ ਪੜ੍ਹੋ- ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਬਣਾਇਆ ਰਿਕਾਰਡ

ਫ਼ਿਲਹਾਲ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਪੁਲਸ ਵੱਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan