ਸਾਵਧਾਨ! ਮੀਂਹ ’ਚ ਪੇਟ ਦੇ ਨਾਲ-ਨਾਲ ਸਕਿਨ ਦੀਆਂ ਵੀ ਬੀਮਾਰੀਆਂ ਹੋਣ ਦਾ ਬਣਿਆ ਰਹਿੰਦੈ ਖਤਰਾ

07/17/2023 3:20:16 PM

ਜਲੰਧਰ (ਰੱਤਾ) : ਭਿਆਨਕ ਗਰਮੀ ਤੋਂ ਬਾਅਦ ਮੀਂਹ ਜਿੱਥੇ ਕਾਫੀ ਵੱਧ ਰਾਹਤ ਪ੍ਰਦਾਨ ਕਰਦੀ ਹੈ ਉੱਥੇ ਮੀਂਹ ’ਚ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਸ ਲਈ ਹਰ ਕਿਸੇ ਨੂੰ ਅਹਿਤਿਆਤ ਵਰਤਣ ਦੀ ਬਹੁਤ ਲੋੜ ਹੁੰਦੀ ਹੈ। ਮੀਂਹ ’ਚ ਦੂਸ਼ਿਤ ਪਾਣੀ ਕਾਰਨ ਜਿੱਥੇ ਪੇਟ ਦੀਆਂ ਬੀਮਾਰੀਆਂ ਹੁੰਦੀਆਂ ਹਨ ਉਹ ਮੀਂਹ ’ਚ ਭਿੱਜਣ ਨਾਲ ਕਈ ਤਰ੍ਹਾਂ ਦੇ ਕਈ ਸਕਿਨ ਰੋਗ ਵੀ ਹੋ ਸਕਦੇ ਹਨ। ਮਾਨਸੂਨ ਦੇ ਮੌਸਮ ’ਚ ਬੁਖਾਰ, ਗਲੇ ’ਚ ਖਾਰਿਸ਼ ਤੇ ਹੋਰ ਏਅਰਬੋਰਨ ਇਨਫੈਕਸ਼ਨਸ ਦੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਇਹ ਸਮੱਸਿਆਵਾਂ ਏਅਰਬੋਰਨ ਬੈਕਟੀਰੀਆ ਵਲੋਂ ਫੈਲਦੀ ਹੈ। ਮੀਂਹ ਦੇ ਮੌਸਮ ’ਚ ਸਿਹਤ ਪ੍ਰਤੀ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਨੂੰ ਬੁਰੀ ਤਰ੍ਹਾਂ ਬੀਮਾਰ ਕਰ ਸਕਦੀ ਹੈ। ਖਾਸ ਕਰ ਕੇ ਜਿਨ੍ਹਾਂ ਦੇ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਤਾਂ ਵਿਕਸਤ ਹੋ ਰਹੇ ਹਨ ਜਿਵੇਂ ਕਿ ਬਜ਼ਰੁਗ ਤੇ ਬੱਚਿਆਂ ਨੂੰ ਅਜਿਹੀ ਇਨਫੈਕਸ਼ਨ ਬੀਮਾਰੀਆਂ ਦੇ ਹੋਣ ਦਾ ਖਤਰਾ ਵੱਧ ਹੁੰਦਾ ਹੈ। ਸਵਾਸਤਿਕ ਗੈਸਟ੍ਰੋ ਐਂਡ ਲਿਵਰ ਕੇਅਰ ਸੈਂਟਰ ਇਨਸਾਈਡ ਜੋਸ਼ੀ ਹਸਪਤਾਲ ਕਪੂਰਥਲਾ ਰੋਡ ਦੇ ਮੁਖੀ ਗੈਸਟ੍ਰੋਐਂਟ੍ਰੋਲਾਜਿਸਟ ਡਾ ਅੰਕੁਸ਼ ਬੰਸਲ ਨੇ ਦੱਸਿਆ ਕਿ ਮਾਨਸੂਨ ਦੇ ਮੌਸਮ ’ਚ ਵਾਟਰ ਬੋਰਨ ਡਿਜੀਜ਼ ਵਰਗੇ ਡਾਇਰੀਆ, ਜੌਂਡਿਸ, ਹੈਪੇਟਾਇਟਸ ਏ, ਟਾਈਫਾਈਡ, ਹੈਜ਼ਾ ਤੇ ਪੇਟ ਨਾਲ ਜੁੜੇ ਇੰਫੈਕਸ਼ਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਤੇ ਇਹ ਸਾਰੇ ਇੰਫੈਕਸ਼ਨ ਪ੍ਰਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਫੈਲਦੇ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ’ਚ ਜਿੱਥੋਂ ਤਕ ਹੋ ਸਕੇ ਘਰ ’ਚ ਲੱਗੇ ਫਿਲਟਰ ਦਾ ਪਾਣੀ ਪੀਓ ਤੇ ਫਿਰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰ ਕੇ ਪੀਓ। ਡਾ. ਅੰਕੁਸ਼ ਨੇ ਦੱਸਿਆ ਕਿ ਇਸ ਮੌਸਮ ’ਚ ਬਿਹਤਰ ਹੋਵੇਗਾ ਕਿ ਤੁਸੀਂ ਘਰ ਦਾ ਬਣਿਆ ਖਾਣਾ ਹੀ ਖਾਓ, ਬਾਹਰ ਦੇ ਖਾਣੇ ਨਾਲ ਫੂਡ ਪਾਈਜਨਿੰਗ ਹੋ ਸਕਦੀ ਹੈ। ਦਰਅਸਲ ਬਾਹਰ ਦਾ ਖਾਣਾ ਠੰਡਾ ਤੇ ਬਾਸੀ ਹੋ ਸਕਦਾ ਹੈ ਅਤੇ ਉਨ੍ਹਾਂ ’ਤੇ ਬੈਕਟੀਰੀਆ ’ਤੇ ਵੀ ਹੋ ਸਕਦਾ ਹੈ ਜੋ ਤੁਹਾਨੂੰ ਬੀਮਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ

ਛਾਬੜਾ ਸਕਿਨ ਐਂਡ ਲੇਜਰ ਸੈਂਟਰ, ਗੁਜਰਾਲ ਨਗਰ ਦੇ ਪ੍ਰਮੁੱਖ ਸਕਿਨ ਰੋਗ ਮਾਹਿਰ ਡਾ. ਆਰ. ਐੱਸ. ਛਾਬੜਾ ਨੇ ਦੱਸਿਆ ਕਿ ਬਾਰਿਸ਼ ਦੇ ਮੌਸਮ ’ਚ ਜਿੱਥੇ ਐਗਜ਼ਿਮਾ ਤੇ ਸਕਿਨ ਐਲਰਜੀ ਦੇ ਕੇਸ ਵੱਧ ਜਾਂਦੇ ਹਨ ਉੱਥੇ ਹੀ ਫੋੜੇ ਫਿਨਸੀਆਂ ਨਿਕਲਣਾ ਵੀ ਆਮ ਗੱਲ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਮੌਸਮ ’ਚ ਸਾਨੂੰ ਆਪਣੀ ਸਕਿਨ ਦਾ ਐਕਸਟ੍ਰਾ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਇਸ ’ਚ ਜੇਕਰ ਅਸੀਂ ਸਾਫ-ਸਫਾਈ ਨਹੀਂ ਵਧਾਉਂਦੇ ਹਾਂ ਤਾਂ ਸਾਡੀ ਸਕਿਨ ’ਚ ਬੈਕਟੀਰੀਆ ਤੇ ਫੰਗਸ ਆਸਾਨੀ ਨਾਲ ਪੈਦਾ ਹੋ ਜਾਂਦੇ ਹਨ। ਅਜਿਹੇ ’ਚ ਅਸੀਂ ਐਂਟੀਬਾਇਓਟਿਕ ਸਾਬਣ ਨਾਲ ਨਹਾਉਣਾ ਚਾਹੀਦਾ ਹੈ, ਜਿਸ ਨਾਲ ਤੁਹਾਡੀ ਸਕਿਨ ’ਚ ਬਲਾਕ ਹੋਏ ਪਸੀਨੇ ਦੀ ਮੈਲ ਸਫਾਈ ਨਾਲ ਨਿਕਲ ਜਾਵੇ। ਮੀਂਹ ’ਚ ਭਿੱਜਣ ਉਪਰੰਤ ਸਰੀਰ ਨੂੰ ਚੰਗੀ ਤਰ੍ਹਾਂ ਪੂੰਝ ਕੇ ਸੁਕਾ ਲੈਣਾ ਚਾਹੀਦਾ ਤੇ ਜਿੱਥੇ ਤੱਕ ਹੋ ਸਕੇ ਬਾਰਿਸ਼ ਦੇ ਮੌਸਮ ’ਚ ਸੂਤੀ ਕੱਪੜੇ ਪਹਿਨਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਬੰਨ੍ਹ ’ਚ ਪਈਆਂ ਤਰੇੜਾਂ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ, 2 ਦਿਨ ਹੋਰ ਬੰਦ ਰਹਿਣਗੇ ਲੋਹੀਆਂ ਦੇ ਸਰਕਾਰੀ ਸਕੂਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha