ਚੋਰੀ ਦੀ ਟਰਾਲੀ ਵੇਚਣ ਦੀ ਤਾਕ ''ਚ ਫਿਰਦੇ 3 ਨੌਜਵਾਨ ''ਚੋਂ 1 ਕਾਬੂ

08/23/2017 5:50:39 PM


ਫ਼ਰੀਦਕੋਟ(ਰਾਜਨ) - ਫਰੀਦਕੋਟ 'ਚ ਚੋਰੀ ਦੀ ਟਰਾਲੀ ਵੇਚਣ ਦੀ ਤਾਕ 'ਚ ਫਿਰਦੇ 3 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਟਰਾਲੀ ਨੂੰ ਸਥਾਨਕ ਥਾਣਾ ਸਦਰ ਦੇ ਹੌਲਦਾਰ ਚਮਕੌਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਬਰਾਮਦ ਕੀਤਾ ਗਿਆ। ਪੁਲਸ ਵੱਲੋਂ ਕਾਬੂ ਕੀਤੇ ਦੋਸ਼ੀ ਰਘਬੀਰ ਸਿੰਘ ਵਾਸੀ ਪਿੰਡ ਮੱਤਾ, ਮਲਕੀਤ ਸਿੰਘ ਵਾਸੀ ਪਿੰਡ ਸੇਢੇਵਾਲਾ ਅਤੇ ਸੱਤਪਾਲ ਸਿੰਘ ਵਾਸੀ ਦਾਤੂਵਾਲਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਇਕ ਕਥਿੱਤ ਦੋਸ਼ੀ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ। 
ਜਾਣਕਾਰੀ ਅਨੁਸਾਰ ਜਦ ਉਕਤ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਅਰਾਈਆਂਵਾਲਾ ਕਲਾਂ ਦੀ ਹੱਦ 'ਤੇ ਪੈਂਦੇ ਸੂਏ ਦੇ ਪੁਲ ਕੋਲ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਚੋਰੀ ਕੀਤੀ ਹੋਈ ਟਰਾਲੀ ਛੋਟੇ ਹਾਥੀ ਮਗਰ ਪਾ ਕੇ ਵੇਚਣ ਦੀ ਤਾਕ ਵਿੱਚ ਹਨ ਅਤੇ ਇਹ ਟਰਾਲੀ ਲੈ ਕੇ ਵੇਚਣ ਲਈ ਫ਼ਰੀਦਕੋਟ ਵੱਲ ਆ ਰਹੇ ਹਨ। ਇਸ ਮੁਖਬਰੀ 'ਤੇ ਉਕਤ ਪੁਲਸ ਪਾਰਟੀ ਵੱਲੋਂ ਅਰਾਈਆਂਵਾਲਾ ਸੂਏ 'ਤੇ ਨਾਕਾਬੰਦੀ ਕਰਕੇ ਉਕਤ ਸਾਰਿਆਂ ਵਿੱਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਦੋਸ਼ੀ ਮੌਕਾ ਵੇਖ ਫਰਾਰ ਹੋ ਹਏ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਹੱਲੇ ਬਾਕੀ ਹੈ।