ਦੁਕਾਨਾਂ ਦਾ ਸ਼ਟਰ ਤੋੜ ਕੇ ਚੋਰਾਂ ਨੇ ਕੀਤੀ ਲੱਖਾਂ ਦੀ ਚੋਰੀ (ਵੀਡੀਓ)

04/12/2019 3:09:55 PM

ਨਾਭਾ (ਰਾਹੁਲ)—ਪੰਜਾਬ 'ਚ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ। ਚੋਰ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ। ਬੀਤੀ ਰਾਤ ਨਾਭਾ ਸ਼ਹਿਰ 'ਚ  4 ਚੋਰੀਆਂ ਅਤੇ ਨਾਭਾ ਦੀ ਸਭ ਤਹਿਸੀਲ ਭਾਦਸੋ ਵਿਖੇ 3 ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਕੋ ਰਾਤ 'ਚ 7 ਚੋਰੀਆ ਨੇ ਪੁਲਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰ ਦਿੱਤੇ ਹਨ। ਇਹ ਸਾਰੀਆਂ ਚੋਰੀਆਂ 2 ਤੋਂ 3 ਵਜੇ ਰਾਤ ਨੂੰ ਕੀਤੀਆਂ ਗਈਆਂ ਹਨ ਅਤੇ ਸੀ.ਸੀ.ਟੀ.ਵੀ. 'ਚ 2 ਵਿਅਕਤੀ ਆਪਣਾ ਮੂੰਹ ਬੰਨ੍ਹ ਕੇ ਬੇਝਿੱਝਕ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ।

ਜਾਣਕਾਰੀ ਮੁਤਾਬਕ ਜਿਨ੍ਹਾਂ ਦੁਕਾਨਾਂ ਤੇ ਚੋਰਾਂ ਨੇ ਚੋਰੀਆਂ ਕੀਤੀਆਂ, ਉਸ ਵਿਚ ਦਵਾਈਆਂ ਦੀ ਦੁਕਾਨ। ਮਠਿਆਈ ਦੀ ਦੁਕਾਨ, ਕੰਪਿਊਟਰ ਅਤੇ ਵੋਡਾਫੋਨ ਸਟੋਰ ਤੋਂ ਇਲਾਵਾ ਹੋਰ ਵੱਖ-ਵੱਖ ਦੁਕਾਨਾਂ 'ਚੋ ਕੈਸ਼ ਅਤੇ ਐੱਲ.ਸੀ.ਡੀ, ਸਿੰਲਡਰ ਅਤੇ ਕੋਕ ਦੀਆਂ ਪੇਟੀਆਂ ਲੈ ਕੇ ਰਫੂ ਚੱਕਰ ਹੋ ਗਏ ਅਤੇ ਇਨ੍ਹਾਂ ਸਾਰੀਆਂ ਦੁਕਾਨਾਂ ਤੇ ਕਰੀਬ 3 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਚੋਰੀ ਦਾ ਪਤਾ ਸਾਨੂੰ ਸਵੇਰੇ ਹੀ ਲੱਗਾ ਅਤੇ ਸਾਡੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Shyna

This news is Content Editor Shyna